IMG-LOGO
ਹੋਮ ਪੰਜਾਬ: ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਵਲੋਂ ਜੰਮ੍ਹਾਬੰਦੀ ਪੋਰਟਲ ਦੀ...

ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਵਲੋਂ ਜੰਮ੍ਹਾਬੰਦੀ ਪੋਰਟਲ ਦੀ ਸ਼ੁਰੂਆਤ...

Admin User - Jun 12, 2025 01:44 PM
IMG

ਅੰਮ੍ਰਿਤਸਰ, 12 ਜੂਨ– ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਇੱਕ ਵੱਡਾ ਕਦਮ ਚੁੱਕਦਿਆਂ ਜੰਮ੍ਹਾਬੰਦੀ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਪੋਰਟਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਲਾਂਚ ਕੀਤਾ ਗਿਆ। ਇਸ ਪੋਰਟਲ ਰਾਹੀਂ ਲੋਕਾਂ ਨੂੰ ਹੁਣ ਫ਼ਰਦ ਜਾਂ ਜੰਮ੍ਹਾਬੰਦੀ ਲੈਣ ਲਈ ਤਹਿਸੀਲ ਦਫਤਰ ਨਹੀਂ ਜਾਣਾ ਪਵੇਗਾ, ਕਿਉਂਕਿ ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋ ਚੁੱਕੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਵਟਸਐਪ ’ਤੇ ਡਿਜ਼ੀਟਲ ਸਾਈਨ ਕੀਤੀ ਹੋਈ ਜੰਮ੍ਹਾਬੰਦੀ ਦੀ ਕਾਪੀ ਕਿਊ.ਆਰ. ਕੋਡ ਸਮੇਤ ਮਿਲੇਗੀ। ਰਜਿਸਟਰੀ ਤੋਂ 30 ਦਿਨਾਂ ਬਾਅਦ ਮਾਲਕੀ ਦੇ ਹੱਕ ਸਵੈਚਾਲਿਤ ਢੰਗ ਨਾਲ ਅਪਡੇਟ ਹੋ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਮੀਨ ਦੇ ਦਸਤਾਵੇਜ਼ਾਂ ਵਿਚ ਕੋਈ ਗਲਤੀ ਹੋਵੇ, ਤਾਂ ਉਹ ਵੀ ਆਨਲਾਈਨ ਠੀਕ ਕਰਵਾਈ ਜਾ ਸਕੇਗੀ।
ਇਸ ਨਵੀਂ ਸ਼ੁਰੂਆਤ ਨਾਲ ਪੰਜਾਬ ਵਿਚ ਭ੍ਰਿਸ਼ਟਾਚਾਰ ਰੋਕਣ, ਪਾਰਦਰਸ਼ਤਾ ਵਧਾਉਣ ਅਤੇ ਲੋਕਾਂ ਨੂੰ ਘਰ ਬੈਠੇ ਸੁਵਿਧਾਵਾਂ ਦੇਣ ਵੱਲ ਵੱਡਾ ਫੈਸਲਾ ਲਿਆ ਗਿਆ ਹੈ।





Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.