ਤਾਜਾ ਖਬਰਾਂ
ਲੁਧਿਆਣਾ, 13 ਜੂਨ- ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਹੋਰ ਤੇਜ਼ੀ ਮਿਲ ਰਹੀ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਖੁਦ ਮੈਦਾਨ ਵਿੱਚ ਉਤਰ ਕੇ ਉਨ੍ਹਾਂ ਲਈ ਘਰ-ਘਰ ਜਾ ਕੇ ਜਨਤਾ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ। ਡਾ. ਮਾਨ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੇ ਸਮਾਗਮਾਂ ਦੌਰਾਨ ਅਰੋੜਾ ਦੀ ਸਮਰਪਿਤ ਜਨਸੇਵਾ, ਵਿਕਾਸੀ ਯਤਨਾਂ ਅਤੇ ਪਿੰਡਾਂ-ਸ਼ਹਿਰਾਂ ਦੇ ਅਸਲੀ ਮੁੱਦਿਆਂ ਉੱਤੇ ਕੇਂਦਰਤ ਕੰਮ ਨੂੰ ਉਜਾਗਰ ਕੀਤਾ।
ਉਨ੍ਹਾਂ ਵੋਟਰਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੇ ਹੱਕ ਦੀ ਅਵਾਜ਼ ਨੂੰ ਮਜ਼ਬੂਤੀ ਨਾਲ ਵੋਟ ਰਾਹੀਂ ਦਰਜ ਕਰਵਾਉਣ। ਡਾ. ਮਾਨ ਨੇ ਕਿਹਾ ਕਿ ਲੁਧਿਆਣਾ (ਪੱਛਮੀ) ਦੇ ਵੋਟਰ ਸਮਝਦਾਰ ਅਤੇ ਜਾਗਰੂਕ ਹਨ ਜੋ ਵਿਕਾਸ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਚੋਣ ਕਰਨਗੇ। ਉਨ੍ਹਾਂ ਨੇ ਲਾਲ ਲਕੀਰ ਖੇਤਰ ਦੇ ਲੋਕਾਂ ਨੂੰ ਮਾਲਕੀ ਹੱਕ ਦਿਲਾਉਣ ਵਿੱਚ ਸੰਜੀਵ ਅਰੋੜਾ ਦੀ ਭੂਮਿਕਾ ਨੂੰ ਉਨ੍ਹਾਂ ਦੀ ਸਮਰਪਿਤ ਜਨਸੇਵਾ ਦੀ ਮਿਸਾਲ ਵਜੋਂ ਪੇਸ਼ ਕੀਤਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਖੁਦ ਇਸ ਹਲਕੇ ਦੀ ਵੋਟਰ ਹੁੰਦੀ ਤਾਂ ਬਿਨਾਂ ਝਿਝਕ ਦੇ ਸੰਜੀਵ ਅਰੋੜਾ ਨੂੰ ਆਪਣਾ ਵੋਟ ਦਿੰਦੀ। ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਅਰੋੜਾ ਲਈ ਮਹਿਲਾ ਵੋਟਰਾਂ ਵਿੱਚ ਭਰੋਸਾ ਤੇ ਉਤਸ਼ਾਹ ਦਿਨੋਂ-ਦਿਨ ਵਧ ਰਿਹਾ ਹੈ।
Get all latest content delivered to your email a few times a month.