IMG-LOGO
ਹੋਮ ਪੰਜਾਬ: ਨਸ਼ਾ ਛੁਡਾਊ ਕੇਂਦਰ 'ਚੋਂ ਭੱਜੇ 6 ਨੌਜਵਾਨ...

ਨਸ਼ਾ ਛੁਡਾਊ ਕੇਂਦਰ 'ਚੋਂ ਭੱਜੇ 6 ਨੌਜਵਾਨ...

Admin User - Jun 09, 2025 10:42 AM
IMG

ਫਾਜ਼ਿਲਕਾ, 9 ਜੂਨ- ਫਾਜ਼ਿਲਕਾ ਦੇ ਜੱਟਵਾਲੀ ਨੇੜੇ ਸਥਿਤ ਮੁੜ ਵਸੇਬਾ ਕੇਂਦਰ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਆਦਤ ਛਡਵਾਉਣ ਲਈ ਦਾਖਲ ਕਰਵਾਏ ਗਏ ਲਗਭਗ 6 ਨੌਜਵਾਨ ਕੇਂਦਰ ਤੋਂ ਭੱਜਣ ਵਿੱਚ ਕਾਮਯਾਬ ਰਹੇ। ਜਾਣਕਾਰੀ ਅਨੁਸਾਰ, ਇਨ੍ਹਾਂ ਨੌਜਵਾਨਾਂ ਨੇ ਆਪਣੇ ਕਮਰੇ ਦੀ ਖਿੜਕੀ ਵਿੱਚ ਲੱਗੇ ਐਗਜ਼ਾਸਟ ਫੈਨ ਨੂੰ ਤੋੜ ਕੇ ਉੱਥੋਂ ਰਾਹ ਬਣਾਇਆ ਅਤੇ ਖੇਤਾਂ ਰਾਹੀਂ ਕੇਂਦਰ ਤੋਂ ਫਰਾਰ ਹੋ ਗਏ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਿੱਥੇ ਨਸ਼ੇ ਖਿਲਾਫ਼ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਨਸ਼ਿਆਂ ਤੋਂ ਮੁਕਤੀ ਲਈ ਉਪਰਾਲੇ ਹੇਠ ਇਹ ਵੱਡੀ ਚੌਕਾਉਣ ਵਾਲੀ ਘਟਨਾ ਵਾਪਰੀ ਹੈ। ਕੇਂਦਰ ਦੇ ਸਟਾਫ ਅਤੇ ਡਾਕਟਰਾਂ ਨੇ ਤੁਰੰਤ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.