IMG-LOGO
ਹੋਮ ਪੰਜਾਬ: Ludhiana bye Election# ਖਰਚ ਨਿਗਰਾਨ ਦੀ ਨਿਗਰਾਨੀ ਹੇਠ ਉਮੀਦਵਾਰਾਂ ਦੇ...

Ludhiana bye Election# ਖਰਚ ਨਿਗਰਾਨ ਦੀ ਨਿਗਰਾਨੀ ਹੇਠ ਉਮੀਦਵਾਰਾਂ ਦੇ ਖਾਤਿਆਂ ਦਾ ਕੀਤਾ ਗਿਆ ਪਹਿਲਾ ਨਿਰੀਖਣ

Admin User - Jun 09, 2025 08:32 PM
IMG

ਲੁਧਿਆਣਾ, 9 ਜੂਨ- ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੇ 14 ਉਮੀਦਵਾਰਾਂ ਦੇ ਖਾਤਿਆਂ ਦਾ ਪਹਿਲਾ ਨਿਰੀਖਣ ਸੋਮਵਾਰ ਨੂੰ ਖਰਚ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਆਈ.ਆਰ.ਐਸ ਦੀ ਨਿਗਰਾਨੀ ਹੇਠ ਕੀਤਾ ਗਿਆ।


ਇਸ ਮੌਕੇ ਏ.ਡੀ.ਸੀ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਖਰਚ ਨਿਗਰਾਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।ਪਹਿਲੇ ਨਿਰੀਖਣ ਦੌਰਾਨ ਦੋ ਉਮੀਦਵਾਰ ਗੈਰਹਾਜ਼ਰ ਸਨ।


ਖਰਚ ਨਿਗਰਾਨ ਨੇ ਬਚਤ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਾਕੀ 12 ਚੋਣ ਲੜ ਰਹੇ ਉਮੀਦਵਾਰਾਂ ਦੇ ਸ਼ੈਡੋ ਰਜਿਸਟਰਾਂ ਦੀ ਉਨ੍ਹਾਂ ਦੇ ਰਜਿਸਟਰਾਂ ਨਾਲ ਕਰਾਸ ਚੈਕਿੰਗ ਕੀਤੀ।


14 ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਸ਼ੈਡੋ ਰਜਿਸਟਰਾਂ ਦਾ ਦੂਜਾ ਅਤੇ ਤੀਜਾ ਨਿਰੀਖਣ 13 ਅਤੇ 17 ਜੂਨ ਨੂੰ ਬਚਤ ਭਵਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.