IMG-LOGO
ਹੋਮ ਰਾਸ਼ਟਰੀ: 🟤ਕੋਰੋਨਾ ਵਾਇਰਸ: ਦੇਸ਼ ‘ਚ 5 ਨਵੀਆਂ ਮੌਤਾਂ, ਸਰਗਰਮ ਮਾਮਲੇ 4000...

🟤ਕੋਰੋਨਾ ਵਾਇਰਸ: ਦੇਸ਼ ‘ਚ 5 ਨਵੀਆਂ ਮੌਤਾਂ, ਸਰਗਰਮ ਮਾਮਲੇ 4000 ਤੋਂ ਵੱਧ...

Admin User - Jun 03, 2025 12:45 PM
IMG

ਇਹ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਫਿਰ ਤੋਂ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਕਾਰਨ ਪੰਜ ਮਰੀਜ਼ਾਂ ਦੀ ਮੌਤ ਹੋਈ ਹੈ। ਮ੍ਰਿਤਕ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਸਨ ਅਤੇ ਉਹ ਪਹਿਲਾਂ ਹੀ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਕੇਰਲ ਵਿੱਚ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋਈ ਜੋ ਨਮੂਨੀਆ, ਤੀਬਰ ਸਾਹ ਦੀ ਸਮੱਸਿਆ (ARDS), ਸ਼ੂਗਰ, ਹਾਈਪਰਟੈਨਸ਼ਨ ਅਤੇ ਦਿਲ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਤਾਮਿਲਨਾਡੂ ਵਿੱਚ 69 ਸਾਲਾ ਔਰਤ, ਜੋ ਡਾਇਬਟੀਜ਼ ਅਤੇ ਪਾਰਕਿੰਸਨਸ ਦੀ ਮਰੀਜ਼ ਸੀ, ਨੇ ਦਮ ਤੋੜ ਦਿੱਤਾ। ਪੱਛਮੀ ਬੰਗਾਲ ਵਿੱਚ 43 ਸਾਲਾ ਔਰਤ ਦੀ ਮੌਤ ਹੋਈ ਜੋ ਕਿ ਕੋਰੋਨਰੀ ਸਿੰਡਰੋਮ, ਸੈਪਟਿਕ ਸ਼ੌਕ ਅਤੇ ਕਿਡਨੀ ਫੇਲ ਹੋਣ ਕਾਰਨ ਪੀੜਤ ਸੀ।

ਮਹਾਰਾਸ਼ਟਰ ਵਿੱਚ ਵੀ ਕੋਰੋਨਾ ਕਾਰਨ ਦੋ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਕੋਲਹਾਪੁਰ ਅਤੇ ਸਤਰਾ ਜ਼ਿਲ੍ਹਿਆਂ ਵਿੱਚ ਹੋਈਆਂ। ਸਿਹਤ ਵਿਭਾਗ ਅਨੁਸਾਰ, ਇਹ ਦੋਵੇਂ ਮਰੀਜ਼ ਹੋਰ ਗੰਭੀਰ ਬਿਮਾਰੀਆਂ ਨਾਲ ਸੰਘਰਸ਼ ਕਰ ਰਹੇ ਸਨ। ਇਸ ਦੇ ਨਾਲ ਹੀ, ਰਾਜ ਵਿੱਚ ਇਸ ਸਾਲ ਕੋਵਿਡ ਕਾਰਨ ਮੌਤਾਂ ਦੀ ਗਿਣਤੀ 10 ਹੋ ਚੁੱਕੀ ਹੈ। ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ ਦੇ 59 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 20 ਕੇਸ ਮੁੰਬਈ ਵਿੱਚ ਦਰਜ ਕੀਤੇ ਗਏ। ਰਾਜ ਵਿੱਚ ਕੁੱਲ ਸਰਗਰਮ ਕੇਸਾਂ ਦੀ ਗਿਣਤੀ 873 ਹੋ ਗਈ ਹੈ, ਜਿਨ੍ਹਾਂ ਵਿੱਚੋਂ 483 ਕੇਸ ਸਿਰਫ਼ ਮੁੰਬਈ ਤੋਂ ਹਨ। ਹਾਲਾਂਕਿ, 369 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।

ਸਿਹਤ ਮੰਤਰਾਲੇ ਮੁਤਾਬਕ, ਦੇਸ਼ ਵਿੱਚ ਕੋਵਿਡ-19 ਦੇ ਕੁੱਲ ਸਰਗਰਮ ਮਾਮਲੇ 4,026 ਹੋ ਗਏ ਹਨ। ਇਨ੍ਹਾਂ ਵਿੱਚ ਦਿੱਲੀ ਵਿੱਚ 393, ਗੁਜਰਾਤ ਵਿੱਚ 397, ਕਰਨਾਟਕ ਵਿੱਚ 311, ਕੇਰਲ ਵਿੱਚ 1416, ਯੂਪੀ ਵਿੱਚ 138, ਤਾਮਿਲਨਾਡੂ ਵਿੱਚ 215 ਅਤੇ ਪੱਛਮੀ ਬੰਗਾਲ ਵਿੱਚ 372 ਕੇਸ ਹਨ। ਕੋਵਿਡ ਦੇ ਨਵੇਂ ਮਾਮਲਿਆਂ 'ਚ ਵਾਧੇ ਦਾ ਮੁੱਖ ਕਾਰਨ NB.1.8.1 ਉਪ-ਰੂਪ ਨੂੰ ਮੰਨਿਆ ਜਾ ਰਿਹਾ ਹੈ, ਜੋ ਕਿ ਓਮੀਕਰੋਨ ਦਾ ਹੀ ਇੱਕ ਰੂਪ ਹੈ। ICMR ਦੇ ਅਨੁਸਾਰ, ਇਹ ਉਪ-ਰੂਪ ਤੇਜ਼ੀ ਨਾਲ ਫੈਲਦਾ ਹੈ ਪਰ ਅਕਸਰ ਹਲਕੀ ਬਿਮਾਰੀ ਪੈਦਾ ਕਰਦਾ ਹੈ। ਇਸਦੇ ਆਮ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਥਕਾਵਟ, ਸਿਰ ਦਰਦ, ਨੱਕ ਵਗਣਾ ਅਤੇ ਭੁੱਖ ਨਾ ਲੱਗਣਾ ਆਦਿ ਸ਼ਾਮਲ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.