ਤਾਜਾ ਖਬਰਾਂ
ਮੱਧ ਪ੍ਰਦੇਸ਼, 4 ਜੂਨ- ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਕਲਿਆਣਪੁਰਾ ਇਲਾਕੇ ਵਿਖੇ ਭਵਪੁਰਾ ਪਿੰਡ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਤਕਰੀਬਨ 3 ਵਜੇ ਵਾਪਰਿਆ, ਜਦੋਂ ਸੀਮਿੰਟ ਨਾਲ ਭਰੀ ਇੱਕ ਟਰਾਲੀ ਬੇਕਾਬੂ ਹੋ ਕੇ ਇੱਕ ਓਮਨੀ ਵੈਨ ਉੱਤੇ ਪਲਟ ਗਈ। ਵੈਨ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚ ਇੱਕ 5 ਸਾਲਾ ਬੱਚਾ ਵੀ ਸ਼ਾਮਲ ਹੈ।
ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਮੁਕੇਸ਼ ਖਾਪੜ, ਉਸ ਦੀ ਪਤਨੀ ਸਾਵਲੀ, ਪੁੱਤਰ ਵਿਨੋਦ, ਬੇਟੀ ਪਾਇਲ, ਮਧੀ ਬਾਮਣੀਆ, ਵਿਜੇ, ਕਾਂਤਾ, ਰਾਗਿਨੀ ਅਤੇ ਅਕਾਲੀ ਪਰਮਾਰ ਵਜੋਂ ਹੋਈ ਹੈ। ਜ਼ਖਮੀ ਪਾਇਲ ਪਰਮਾਰ ਅਤੇ ਨਿੱਕਾ ਆਸ਼ੂ ਬਾਮਣੀਆ ਨੂੰ ਤੁਰੰਤ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਹ ਸਾਰੇ ਲੋਕ ਮੇਘਨਗਰ ਤਹਿਸੀਲ ਦੇ ਸ਼ਿਵਗੜ੍ਹ ਮਹੂਦਾ ਪਿੰਡ ਦੇ ਵਸਨੀਕ ਸਨ ਅਤੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।
ਠੰਡਲਾ ਅਤੇ ਮੇਘਨਗਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਮ੍ਰਿਤਕਾਂ ਦੇ ਸ਼ਵਾਂ ਨੂੰ ਠੰਡਲਾ ਅਤੇ ਮੇਘਨਗਰ ਹਸਪਤਾਲ ਭੇਜਿਆ ਗਿਆ। ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵਲੋਂ ਉਸ ਦੀ ਤਲਾਸ਼ ਜਾਰੀ ਹੈ। ਝਾਬੂਆ ਦੇ ਐਸਪੀ ਪਦਮ ਵਿਲੋਚਨ ਸ਼ੁਕਲਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਇਸਨੂੰ ਬਹੁਤ ਹੀ ਦੁਖਦਾਈ ਦੱਸਿਆ।
Get all latest content delivered to your email a few times a month.