IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, 🔵ਮਿਸ ਵਰਲਡ 2025: ਅੱਜ ਹੋਵੇਗਾ 72ਵਾਂ ਗ੍ਰੈਂਡ ਫਿਨਾਲੇ...

🔵ਮਿਸ ਵਰਲਡ 2025: ਅੱਜ ਹੋਵੇਗਾ 72ਵਾਂ ਗ੍ਰੈਂਡ ਫਿਨਾਲੇ...

Admin User - May 31, 2025 12:14 PM
IMG

ਹੈਦਰਾਬਾਦ, 31 ਮਈ – ਹੈਦਰਾਬਾਦ ਦੇ ਹਾਈ-ਟੈਕ ਐਗਜ਼ੀਬਿਸ਼ਨ ਸੈਂਟਰ ‘ਚ ਅੱਜ 72ਵੇਂ ਮਿਸ ਵਰਲਡ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਣ ਸਮਾਗਮ ਦੀ ਰੋਸ਼ਨੀ ਵਧਾਉਣ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਫਿਨਾਲੇ ਦੀ ਮੇਜ਼ਬਾਨੀ ਮਿਸ ਵਰਲਡ 2016 ਸਟੈਫਨੀ ਡੇਲ ਵੈਲੇ ਅਤੇ ਪ੍ਰਸਿੱਧ ਭਾਰਤੀ ਹੋਸਟ ਸਚਿਨ ਕੁੰਭਰ ਕਰ ਰਹੇ ਹਨ। ਇਸ ਸਾਲ ਭਾਰਤ ਵਲੋਂ ਕੋਟਾ ਤੋਂ ਨੰਦਿਨੀ ਗੁਪਤਾ ਮਿਸ ਵਰਲਡ ਮੁਕਾਬਲੇ ‘ਚ ਭਾਗ ਲੈ ਰਹੀ ਹੈ।

ਫਿਨਾਲੇ ਦੇ ਦੌਰਾਨ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਅਦਾਕਾਰ ਈਸ਼ਾਨ ਖੱਟਰ ਲਾਈਵ ਪ੍ਰਦਰਸ਼ਨ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਮਨਮੋਹਕ ਬਣਾਉਣਗੇ। ਇਨ੍ਹਾਂ ਦੇ ਨਾਲ-ਨਾਲ ਮਿਸ ਵਰਲਡ 2017 ਅਤੇ ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੀਆਂ। ਸਮਾਗਮ ਵਿੱਚ ਲਗਭਗ 3500 ਲੋਕਾਂ ਦੀ ਹਾਜਰੀ ਦੀ ਉਮੀਦ ਹੈ, ਜਿਸ ਵਿੱਚ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਹੋਣਗੇ।

ਇਸ ਮੌਕੇ ਤੇ, ਅਦਾਕਾਰ ਸੋਨੂੰ ਸੂਦ ਨੂੰ ਮਿਸ ਵਰਲਡ ਹਿਊਮੈਨਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਉਹ ਜੱਜ ਪੈਨਲ ਦਾ ਹਿੱਸਾ ਵੀ ਹੋਣਗੇ। ਜੱਜਾਂ ਵਿੱਚ ਸਮਾਜ ਸੇਵਿਕਾ ਸੁਧਾ ਰੈੱਡੀ, ਜਿਨ੍ਹਾਂ ਨੇ ਪਿਛਲੇ ਸਾਲ ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ ਦੀ ਮੇਜ਼ਬਾਨੀ ਕੀਤੀ ਸੀ, ਅਤੇ ਮਿਸ ਇੰਗਲੈਂਡ 2014 ਡਾ. ਕੈਰੀਨਾ ਟੁਰੇਲ ਵੀ ਸ਼ਾਮਿਲ ਹਨ। ਇਸ ਮੁਕਾਬਲੇ ਦੀ ਅਗਵਾਈ ਮਿਸ ਵਰਲਡ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀ.ਈ.ਓ. ਜੂਲੀਆ ਮੋਰਲੇ ਕਰ ਰਹੀ ਹਨ, ਜੋ ਫਾਈਨਲ ਜਿਊਰੀ ਦੀ ਪ੍ਰਧਾਨਗੀ ਕਰਦੀਆਂ ਹਨ ਅਤੇ ਜੇਤੂ ਦੀ ਘੋਸ਼ਣਾ ਵੀ ਕਰਨਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.