ਤਾਜਾ ਖਬਰਾਂ
ਭਾਰਤ ਨੇ ਪਾਕਿਸਤਾਨ ਦੀ ਨਾਪਾਕ ਹਰਕਤਾਂ ਦਾ ਮੂੰਹਤੋੜ ਜਵਾਬ ਦੇਣ ਲਈ "ਆਪ੍ਰੇਸ਼ਨ ਸ਼ੀਲਡ" ਸ਼ੁਰੂ ਕੀਤਾ ਹੈ, ਜਿਸ ਤਹਿਤ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੱਡੀ ਪੱਧਰ 'ਤੇ ਸਿਵਲ ਡਿਫੈਂਸ ਮੌਕ ਡ੍ਰਿੱਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿੱਚ ਵੱਖ-ਵੱਖ ਐਮਰਜੈਂਸੀ ਏਜੰਸੀਆਂ ਅਤੇ ਵਲੰਟੀਅਰ ਭਾਗ ਲੈ ਰਹੇ ਹਨ। ਡ੍ਰਿੱਲ ਦਾ ਮਕਸਦ ਹਵਾਈ, ਡਰੋਨ ਅਤੇ ਮਿਜ਼ਾਈਲ ਹਮਲਿਆਂ ਵਰਗੀਆਂ ਸੰਭਾਵਿਤ ਸਥਿਤੀਆਂ ਲਈ ਤਿਆਰੀ ਦੀ ਸਮੀਖਿਆ ਕਰਨਾ ਹੈ। ਇਹ ਕਾਰਵਾਈ ਪੂਰੀ ਤਰ੍ਹਾਂ ਸਵੈ-ਰੱਖਿਆ ਲਈ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਨਪੁਰ ਰੈਲੀ ਵਿੱਚ ਦਿੱਤੇ ਗਏ ਬਿਆਨ ਅਤੇ 'ਆਪ੍ਰੇਸ਼ਨ ਸ਼ੀਲਡ' ਦੀ ਸ਼ੁਰੂਆਤ ਨੇ ਪਾਕਿਸਤਾਨ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ।
ਇਹ ਯੋਜਨਾ ਹਮਲੇ ਲਈ ਨਹੀਂ, ਸਗੋਂ ਸਵੈ-ਰੱਖਿਆ ਲਈ ਹੈ – ਭਾਰਤ ਇਹ ਦਰਸਾ ਰਿਹਾ ਹੈ ਕਿ ਜੇਕਰ ਕੋਈ ਖ਼ਤਰਾ ਉਤਪੰਨ ਹੁੰਦਾ ਹੈ, ਤਾਂ ਦੇਸ਼ ਹਰ ਪੱਧਰ 'ਤੇ ਤਿਆਰ ਹੈ।
Get all latest content delivered to your email a few times a month.