IMG-LOGO
ਹੋਮ ਪੰਜਾਬ, ਰਾਸ਼ਟਰੀ, ISI ਲਈ ਜਾਸੂਸੀ ਕਰਨ ਵਾਲਾ ਤਰਨਤਾਰਨ 'ਚ ਗ੍ਰਿਫ਼ਤਾਰ...

ISI ਲਈ ਜਾਸੂਸੀ ਕਰਨ ਵਾਲਾ ਤਰਨਤਾਰਨ 'ਚ ਗ੍ਰਿਫ਼ਤਾਰ...

Admin User - Jun 03, 2025 10:02 AM
IMG

ਤਰਨਤਾਰਨ, 3 ਜੂਨ: ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਭਾਰਤ ਵਿਰੋਧੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਤਰਨਤਾਰਨ ਦੇ ਮੁਹੱਲਾ ਰੋਡੂਪੁਰ ਤੋਂ ਗਗਨਦੀਪ ਸਿੰਘ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਲਈ ਭਾਰਤ ਵਿੱਚ ਜਾਸੂਸੀ ਕਰ ਰਿਹਾ ਸੀ।

ਕਾਊਂਟਰ ਇੰਟੈਲੀਜੈਂਸ ਵਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਤਰਨਤਾਰਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗਗਨਦੀਪ ਨੂੰ ਦਬੋਚ ਲਿਆ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗਗਨਦੀਪ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਅਧਾਰਤ ਖਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ। ਚਾਵਲਾ ਰਾਹੀਂ ਹੀ ਉਸਦੀ ਪਹਿਚਾਣ ISI ਦੇ ਅਧਿਕਾਰੀਆਂ ਨਾਲ ਕਰਵਾਈ ਗਈ।

ਜਾਣਕਾਰੀ ਅਨੁਸਾਰ, ISI ਦੇ ਪੀਆਈਓਜ਼ ਵਲੋਂ ਗਗਨਦੀਪ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ, ਤਾਇਨਾਤੀਆਂ, ਅਤੇ ਰਣਨੀਤਕ ਥਾਵਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਕੇ ਭੇਜਣ ਦੇ ਬਦਲੇ ਵਿਚ ਭੁਗਤਾਨ ਵੀ ਕੀਤਾ ਜਾਂਦਾ ਸੀ।

ਆਪ੍ਰੇਸ਼ਨ 'ਸਿੰਧੂਰ' ਦੌਰਾਨ ਗਗਨਦੀਪ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਖੁਫੀਆ ਡੇਟਾ, ਦਸਤਾਵੇਜ਼ ਅਤੇ ISI ਨਾਲ ਜੁੜੇ 20 ਤੋਂ ਵੱਧ ਸੰਪਰਕਾਂ ਦੇ ਵੇਰਵੇ ਮਿਲੇ ਹਨ। ਇਸ ਮਾਮਲੇ ਨੇ ਪੰਜਾਬ ਵਿੱਚ ਜਾਸੂਸੀ ਨੈੱਟਵਰਕ ਦੀ ਗੰਭੀਰਤਾ ਨੂੰ ਸਾਫ਼ ਕੀਤਾ ਹੈ।

ਤਰਨਤਾਰਨ ਸਿਟੀ ਪੁਲਿਸ ਥਾਣੇ ਵਿੱਚ ਸਰਕਾਰੀ ਭੇਦ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਕੰਮਲ ਤਕਨੀਕੀ ਅਤੇ ਵਿੱਤੀ ਜਾਂਚ ਜਾਰੀ ਹੈ। ਪੁਲਿਸ ਹੋਰ ਸਾਂਝੇਦਾਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਸ ਨੈੱਟਵਰਕ ਵਿੱਚ ਸ਼ਾਮਲ ਹੋ ਸਕਦੇ ਹਨ।

ਪੰਜਾਬ ਪੁਲਿਸ ਨੇ ਸਾਫ਼ ਕੀਤਾ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਤੱਤਾਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.