ਤਾਜਾ ਖਬਰਾਂ
ਹਰਿਆਣਾ, 30 ਮਈ: ਇਸ ਸਾਲ, ਹਰਿਆਣਾ ਦੇ ਸਕੂਲਾਂ ਦੇ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਖਾਸ ਹੋਣ ਜਾ ਰਹੀਆਂ ਹਨ। ਇਸ ਸਾਲ ਹੋਮਵਰਕ ਨੂੰ ਬੋਰਿੰਗ ਦੀ ਬਜਾਏ ਦਿਲਚਸਪ ਬਣਾਇਆ ਗਿਆ ਹੈ। ਹਰਿਆਣਾ ਦੇ ਸਕੂਲਾਂ ਦੇ ਬੱਚਿਆਂ ਲਈ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਰਚਨਾਤਮਕਤ ਅਤੇ ਸ਼ਖਸੀਅਤ ਵਿਕਾਸ ਨਾਲ ਭਰਪੂਰ ਹੋਣਗੀਆਂ। 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਕੁਝ ਵੱਖਰਾ ਕੀਤਾ ਜਾ ਰਿਹਾ ਹੈ ਜੋ ਕਿ ਬੱਚਿਆਂ ਦੇ ਭਵਿੱਖ ਦੇ ਲਈ ਬਹੁਤ ਜ਼ਰੂਰੀ ਹੈ।
ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਘਰ ਦੇ ਕੰਮ ਦੇ ਨਾਲ ਅਸਾਈਨਮੈਂਟਾਂ ਵਿੱਚ ਸ਼ਾਮਲ ਹੋਣਗੇ। ਮਾਪੇ ਹੀ ਬੱਚਿਆਂ ਦੀ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੇ ਆਧਾਰ 'ਤੇ ਆਪਣੇ ਬੱਚਿਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਗੇ। ਜੋ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਨਾਲ ਜੁੜਨ ਅਤੇ ਘਰੇਲੂ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ। ਇਨ੍ਹਾਂ ਵਿੱਚ ਬੱਚਿਆ ਨੂੰ ਆਪਣੇ ਦਾਦਾ-ਦਾਦੀ ਦੇ ਪੈਰਾਂ ਦੀ ਮਾਲਿਸ਼ ਕਰਨਾ ਲਈ ਕਿਹਾ ਗਿਆ ਹੈ ਨਾਲ ਹੀ ਉਨ੍ਹਾਂ ਦੀਆਂ ਕਹਾਣੀਆਂ ਸੁਣਨਾ ਅਤੇ ਘਰੇਲੂ ਜ਼ਿੰਮੇਵਾਰੀਆਂ ਵਿੱਚ ਯੋਗਦਾਨ ਪਾਉਣਾ ਆਦਿ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਬੱਚਿਆ ਨੂੰ ਪਰਿਵਾਰਕ ਬੰਧਨ, ਬਜ਼ੁਰਗਾਂ ਦਾ ਸਤਿਕਾਰ ਕਰਨ ਆਦਿ ਦਾ ਉਦੇਸ਼ ਮਿਲੇਗਾ, ਇਸ ਨਾਲ ਗਰਮੀਆਂ ਦੀਆਂ ਛੁੱਟੀਆਂ ਨੂੰ ਹੋਰ ਵਧੀਆ ਅਤੇ ਆਨੰਦਦਾਇਕ ਬਣਾਇਆ ਜਾ ਸਕਦਾ ਹੈ। ਇਸ ਵਾਰ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ ਜੋ ਉਨ੍ਹਾਂ ਦੇ ਕੁਦਰਤੀ ਹਿੱਤਾਂ ਦੇ ਅਨੁਸਾਰ ਹੋਣਗੇ ਜਿਵੇਂ ਕਿ ਘਰੇਲੂ ਜ਼ਿੰਮੇਵਾਰੀਆਂ ਵਿੱਚ ਯੋਗਦਾਨ ਪਾਉਣਾ , ਪਰਿਵਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਕਰਨਾ ਹੋਵੇਗਾ। ਉਨ੍ਹਾਂ ਨੂੰ ਰਵਾਇਤੀ ਗੀਤ ਗਾਉਣ ਅਤੇ ਆਪਣੇ ਬਜ਼ੁਰਗਾਂ ਤੋਂ ਕਹਾਣੀਆਂ ਸੁਣਨ ਅਤੇ ਸਮਕਾਲੀ ਵਿਸ਼ਿਆਂ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਦੌਰਾਨ ਮਾਪਿਆਂ ਨੂੰ ਜੁਲਾਈ ਵਿੱਚ ਸਕੂਲਾਂ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਇਨ੍ਹਾਂ ਗਤੀਵਿਧੀਆਂ ਵਿੱਚ ਆਪਣੇ ਬੱਚਿਆਂ ਦੇ ਪ੍ਰਦਰਸ਼ਨ ਨੂੰ ਅਧਿਆਪਕਾਂ ਨਾਲ ਸਾਂਝਾ ਕਰ ਸਕਣ। ਮਾਪੇ ਛੁੱਟੀਆਂ ਦੌਰਾਨ ਆਪਣੇ ਬੱਚਿਆ ‘ਤੇ ਪੂਰਾ ਧਿਆਨ ਦੇਣਗੇ ਜਗਣ ਤੋਂ ਬਾਅਦ ਬੱਚੇ ਬਿਸਤਰੇ ਦੀਆਂ ਚਾਦਰਾਂ, ਸਿਰਹਾਣੇ ਅਤੇ ਕੰਬਲਾਂ ਨੂੰ ਸਾਫ਼-ਸੁਥਰਾ ਢੰਗ ਨਾਲ ਵਿਵਸਥਿਤ ਕਰਨਗੇ। ਅਜਿਹੀਆਂ ਗਤੀਵਿਧੀਆਂ ਮਾਪਿਆਂ-ਬੱਚਿਆਂ ਦੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਦੀ ਹੈ।
1 ਜੂਨ ਤੋਂ 30 ਜੂਨ ਤੱਕ ਬੱਚੇ ਆਪਣੀਆਂ ਰੁਚੀਆਂ,ਸ਼ੋਂਕ ਅਤੇ ਕੁਦਰਤੀ ਆਲੇ-ਦੁਆਲੇ ਦੇ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਕੰਮਾਂ ਵਿੱਚ ਬਿਜਲੀ ਅਤੇ ਪਾਣੀ ਦੀ ਬਚਤ ਕਰਨਾ, ਪੌਦਿਆਂ ਦਾ ਧਿਆਨ ਰੱਖਣਾ, ਬਾਰਿਸ਼ ਅਤੇ ਤਾਪਮਾਨ ਵਰਗੇ ਮੌਸਮੀ ਬਦਲਾਵਾਂ ਨੂੰ ਟਰੈਕ ਕਰਨਾ ਆਦਿ। ਇਸ ਦੌਰਾਨ ਉਹ ਆਪ੍ਰੇਸ਼ਨ ਸਿੰਦੂਰ ਅਤੇ ਭਾਰਤੀ ਫੌਜ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਇਸਦਾ ਉਦੇਸ਼ ਬੱਚਿਆਂ ਵਿੱਚ ਫੌਜ, ਜਲ ਸੈਨਾ, ਹਵਾਈ ਸੈਨਾ ਦੇ ਸੇਵਾ ਕਰਨ ਦੇ ਮਾਣ ਅਤੇ ਸੈਨਿਕਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਹੋਵੇਗਾ। ਦੱਸ ਦੇਈਏ ਕਿ ਹੋਮਵਰਕ ਦਾ ਮੁਲਾਂਕਣ ਅਧਿਆਪਕਾਂ ਦੁਆਰਾ ਨਹੀਂ ਬਲਕਿ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤਾ ਜਾਵੇਗਾ।
Get all latest content delivered to your email a few times a month.