ਤਾਜਾ ਖਬਰਾਂ
ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਦੌਰਾਨ, ਪੂਰੇ ਦੇਸ਼ 'ਚ ਤਣਾਅ ਦਾ ਮਾਹੌਲ ਸੀ। ਪੰਜਾਬ ਵਿੱਚ ਸੁਰੱਖਿਆ ਕਾਰਨਾਂ ਕਰਕੇ ਬਲੈਕ ਡਾਊਨ ਲਾਇਆ ਗਿਆ ਸੀ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਸੀ। ਪਰ ਇਨ੍ਹਾਂ ਤਣਾਅ ਭਰੇ ਹਾਲਾਤਾਂ ਵਿੱਚ ਵੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਤਰਵਾਲੀ ਦੇ ਇੱਕ 10 ਸਾਲਾ ਬੱਚੇ ਨੇ ਅਜਿਹੀ ਮਿਸਾਲ ਪੇਸ਼ ਕੀਤੀ ਜੋ ਹਰ ਕਿਸੇ ਦੇ ਲਈ ਪ੍ਰੇਰਨਾ ਬਣ ਗਈ ਹੈ।
ਸਰਵਣ ਸਿੰਘ, ਜਿਸ ਦੀ ਉਮਰ ਸਿਰਫ 10 ਸਾਲ ਹੈ, ਨੇ ਫੌਜੀ ਜਵਾਨਾਂ ਦੀ ਮਦਦ ਕਰਕੇ ਇੱਕ ਸਿਵਲ ਯੋਧੇ ਵਜੋਂ ਆਪਣੀ ਪਹਚਾਣ ਬਣਾਈ। ਠੰਢਾ ਪਾਣੀ, ਦੁੱਧ, ਚਾਹ, ਲੱਸੀ ਅਤੇ ਬਰਫ਼ ਲੈ ਜਾਣ ਤੋਂ ਲੈ ਕੇ ਉਨ੍ਹਾਂ ਨਾਲ ਸਮਾਂ ਬਿਤਾਉਣ ਤੱਕ, ਸਰਵਣ ਹਰ ਰੋਜ਼ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਾ ਰਿਹਾ। ਉਸਦੇ ਪਿਤਾ ਸੋਹਣਾ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਫੌਜੀ ਉਨ੍ਹਾਂ ਦੀ ਜ਼ਮੀਨ 'ਤੇ ਆਏ, ਸਰਵਣ ਨੇ ਬਿਨਾਂ ਝਿਜਕ ਉਨ੍ਹਾਂ ਦੀ ਸੇਵਾ ਸ਼ੁਰੂ ਕਰ ਦਿੱਤੀ।
ਇਸ ਨਿੱਜੀ ਪਹਲ ਅਤੇ ਜਜ਼ਬੇ ਲਈ, ਭਾਰਤੀ ਫੌਜ ਨੇ ਉਸਨੂੰ “ਦੇਸ਼ ਦਾ ਸਭ ਤੋਂ ਛੋਟਾ ਸਿਵਲ ਯੋਧਾ” ਖਿਤਾਬ ਨਾਲ ਸਨਮਾਨਿਤ ਕੀਤਾ। ਮੇਜਰ ਜਨਰਲ ਰਣਜੀਤ ਸਿੰਘ ਮਨਰਾਲ, ਜੋ ਕਿ 7 ਇਨਫੈਂਟਰੀ ਦੇ ਜੀਓਸੀ ਹਨ, ਨੇ ਸਰਵਣ ਨੂੰ ਇਜ਼ਤ-ਏ-ਅਫ਼ਜ਼ਾਈ ਕੀਤੀ।
ਸਰਵਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੂੰ ਫੌਜੀ ਭੈਣ-ਭਰਾ ਨਾਲ ਸਮਾਂ ਬਿਤਾਉਣਾ ਬਹੁਤ ਚੰਗਾ ਲਗਦਾ ਸੀ ਅਤੇ ਉਹ ਵੱਡਾ ਹੋ ਕੇ ਖੁਦ ਇੱਕ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਫੌਜ ਨੇ ਉਸਦੀ ਭਾਵਨਾ ਨੂੰ ਮਾਣਦੇ ਹੋਏ ਉਸਨੂੰ ਤੋਹਫ਼ੇ, ਖਾਸ ਖਾਣਾ ਅਤੇ ਆਈਸਕ੍ਰੀਮ ਭੀ ਦਿੱਤੀ।
ਸਰਵਣ ਦੀ ਇਹ ਦੇਸ਼ ਭਗਤੀ ਭਰਪੂਰ ਸੇਵਾ, ਨਾ ਸਿਰਫ਼ ਫੌਜ ਲਈ ਹੌਸਲੇ ਦੀ ਗੱਲ ਹੈ, ਬਲਕਿ ਹਰ ਨਾਗਰਿਕ ਲਈ ਇੱਕ ਉਦਾਹਰਨ ਹੈ ਕਿ ਦੇਸ਼ ਦੀ ਸੇਵਾ ਕਰਨ ਲਈ ਉਮਰ ਦੀ ਨਹੀਂ, ਇਰਾਦੇ ਦੀ ਲੋੜ ਹੁੰਦੀ ਹੈ।
Get all latest content delivered to your email a few times a month.