IMG-LOGO
ਹੋਮ ਪੰਜਾਬ, ਰਾਸ਼ਟਰੀ, 🟣ਦੇਸ਼ 'ਚ ਕੋਰੋਨਾ ਦੇ ਮਾਮਲਿਆਂ ’ਚ ਫਿਰ ਵਾਧਾ, ਦਿੱਲੀ ‘ਚ...

🟣ਦੇਸ਼ 'ਚ ਕੋਰੋਨਾ ਦੇ ਮਾਮਲਿਆਂ ’ਚ ਫਿਰ ਵਾਧਾ, ਦਿੱਲੀ ‘ਚ ਨਵੇਂ ਵੇਰੀਐਂਟ ਕਾਰਨ ਪਹਿਲੀ ਮੌਤ ਦੀ ਪੁਸ਼ਟੀ...

Admin User - May 31, 2025 11:21 AM
IMG

ਨਵੀਂ ਦਿੱਲੀ, 31 ਮਈ- ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ’ਚ ਇੱਕ ਵਾਰੀ ਫਿਰ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਇੱਕ ਹਫ਼ਤੇ ਦੌਰਾਨ 2,000 ਤੋਂ ਵੱਧ ਸਰਗਰਮ ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਵਧੇਰੇ ਮਾਮਲੇ ਕੇਰਲ, ਦਿੱਲੀ, ਮਹਾਰਾਸ਼ਟਰ ਅਤੇ ਐਨਸੀਆਰ ਖੇਤਰ ਤੋਂ ਰਿਪੋਰਟ ਕੀਤੇ ਗਏ ਹਨ। ਦਿੱਲੀ ਵਿੱਚ ਕੋਰੋਨਾ ਦੇ ਨਵੇਂ ਓਮੀਕਰੋਨ ਜੇਐਨ ਐਲਐਫ7 ਵੇਰੀਐਂਟ ਕਾਰਨ 60 ਸਾਲਾ ਔਰਤ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜੋ ਕਿ ਨਵੇਂ ਵੇਰੀਐਂਟ ਨਾਲ ਸੰਬੰਧਤ ਪਹਿਲਾ ਮੌਤ ਦਾ ਮਾਮਲਾ ਹੈ।

ਦਿੱਲੀ ‘ਚ ਪਿਛਲੇ 24 ਘੰਟਿਆਂ ਦੌਰਾਨ 56 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ 200 ਤੋਂ ਪਾਰ ਕਰ ਚੁੱਕੀ ਹੈ। ਗੁਰੂਗ੍ਰਾਮ ’ਚ ਵੀ ਤਿੰਨ ਨਵੇਂ ਮਾਮਲੇ ਮਿਲੇ ਹਨ, ਜਦਕਿ ਪਿਛਲੇ 10 ਦਿਨਾਂ ਦੌਰਾਨ ਇੱਥੇ 16 ਮਰੀਜ਼ ਕੋਰੋਨਾ ਸੰਕਰਮਿਤ ਪਾਏ ਗਏ ਹਨ। ਕੇਰਲ ਵਿੱਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 727 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਨਵੇਂ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਦੇਸ਼ ਭਰ ਵਿੱਚ ਕੋਰੋਨਾ ਕਾਰਨ ਹੁਣ ਤੱਕ 15 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 6 ਕੇਵਲ ਮਹਾਰਾਸ਼ਟਰ ਤੋਂ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਨਵੇਂ ਵੇਰੀਐਂਟ ਨੂੰ ਹਾਲਾਂਕਿ “ਚਿੰਤਾਜਨਕ” ਨਹੀਂ ਕਿਹਾ, ਪਰ ਇਹ ਨਿਗਰਾਨੀ ਹੇਠ ਰੱਖਣ ਯੋਗ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਹਾਲਾਂਕਿ ਹਾਲਾਤ ਚਿੰਤਾਜਨਕ ਨਹੀਂ ਹਨ, ਪਰ ਹਸਪਤਾਲਾਂ ਵਿੱਚ 19 ਮਰੀਜ਼ ਦਾਖਲ ਹਨ। ਇਸ ਮੌਕੇ ‘ਤੇ ਪ੍ਰਸ਼ਾਸਨ ਨੇ ਐਲਰਟ ਜਾਰੀ ਕਰ ਦਿੱਤਾ ਹੈ ਅਤੇ ਟੈਸਟਿੰਗ ਦੀ ਗਿਣਤੀ ਵਧਾ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.