ਤਾਜਾ ਖਬਰਾਂ
ਨਵੀਂ ਦਿੱਲੀ, 28 ਮਈ: ਬਿਹਾਰ ਤੋਂ ਗੁਜਰਾਤ ਦੀ ਦਿਸ਼ਾ ਵਿੱਚ ਜਾ ਰਹੀ ਐਸਟੀਐਫ ਦੀ ਸਕਾਰਪੀਓ ਗੱਡੀ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਦਿੱਲੀ-ਮੁੰਬਈ 8 ਲੇਨ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਤਲਾਮ ਦੇ ਐਸਪੀ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਕਰਮਚਾਰੀ ਬਿਹਾਰ ਐਸਟੀਐਫ ਨਾਲ ਸਬੰਧਤ ਸਨ ਅਤੇ ਉਹ ਗਯਾ ਤੋਂ ਗਾਂਧੀਧਾਮ ਤੱਕ ਕਿਸੇ ਖ਼ਾਸ ਛਾਪੇਮਾਰੀ ਮਿਸ਼ਨ ਲਈ ਰਵਾਨਾ ਹੋਏ ਸਨ। ਹਾਦਸੇ ਦੀ ਸੂਚਨਾ ਮਿਲਣ ਤੇ ਜ਼ਖਮੀਆਂ ਨੂੰ ਤੁਰੰਤ ਰਤਲਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸਨੂੰ ਵਧੀਆ ਇਲਾਜ ਲਈ ਇੰਦੌਰ ਭੇਜ ਦਿੱਤਾ ਗਿਆ ਹੈ।
Get all latest content delivered to your email a few times a month.