ਤਾਜਾ ਖਬਰਾਂ
ਨਵੀਂ ਦਿੱਲੀ, 28 ਮਈ – ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀਂ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਆਪਣਾ ਕਰਾਊਨ ਵਾਪਸ ਕਰਨ ਜਾ ਰਹੀ ਹੈ। ਉਨ੍ਹਾਂ ਲਿਖਿਆ ਕਿ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਨਹੀਂ ਕੀਤੇ ਗਏ। ਨਾ ਸਿਰਫ਼ ਇਹ, ਸਗੋਂ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਇਸ ਸਬੰਧੀ ਰੇਚਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਖੁਦ ਪੁਸ਼ਟੀ ਕੀਤੀ ਹੈ। ਰੇਚਲ ਨੇ ਕਿਹਾ ਕਿ ਹੁਣ ਉਹ ਇਹ ਸਾਰੀ ਚੀਜ਼ਾਂ ਚੁੱਪਚਾਪ ਨਹੀਂ ਸਹਿਣਗੇ ਅਤੇ ਇਹ ਫੈਸਲਾ ਸੋਚ-ਸਮਝ ਕੇ ਲਿਆ ਗਿਆ ਹੈ।
ਰੇਚਲ ਗੁਪਤਾ ਨੇ ਅਜੇ ਹਾਲਾਂਕਿ ਪੂਰਾ ਮਾਮਲਾ ਸਾਰੇ ਪੱਖਾਂ ਸਮੇਤ ਸਾਂਝਾ ਨਹੀਂ ਕੀਤਾ, ਪਰ ਉਨ੍ਹਾਂ ਨੇ ਇਸ਼ਾਰਾ ਦਿੱਤਾ ਹੈ ਕਿ ਜਲਦ ਹੀ ਉਹ ਇਸ ਸੰਬੰਧੀ ਇੱਕ ਵਿਸਥਾਰਪੂਰਕ ਸਟੇਟਮੈਂਟ ਜਾਰੀ ਕਰਨਗੇ। ਫਿਲਹਾਲ, ਉਨ੍ਹਾਂ ਆਪਣੇ ਸਹਿਯੋਗੀਆਂ ਅਤੇ ਫੈਨਸ ਦਾ ਧੰਨਵਾਦ ਕੀਤਾ ਜੋ ਹਮੇਸ਼ਾਂ ਉਨ੍ਹਾਂ ਦੇ ਨਾਲ ਖੜੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਟੁੱਟੇ ਵਾਅਦੇ ਅਤੇ ਮਿਲੇ ਅਣਨਿਆਂ ਨਾਲ ਉਹ ਅੰਦਰੋਂ ਟੁੱਟ ਗਏ ਹਨ, ਜਿਸ ਕਾਰਨ ਇਹ ਕਰਾਊਨ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਹੈ।
Get all latest content delivered to your email a few times a month.