IMG-LOGO
ਹੋਮ ਪੰਜਾਬ, ਰਾਸ਼ਟਰੀ, ਸ੍ਰੀ ਅੰਮ੍ਰਿਤਸਰ-ਨਨਕਾਨਾ ਸਾਹਿਬ ਨੂੰ ਸਿੱਖ ਵੈਟੀਕਨ ਦਰਜੇ ਦੀ ਮੰਗ...

ਸ੍ਰੀ ਅੰਮ੍ਰਿਤਸਰ-ਨਨਕਾਨਾ ਸਾਹਿਬ ਨੂੰ ਸਿੱਖ ਵੈਟੀਕਨ ਦਰਜੇ ਦੀ ਮੰਗ...

Admin User - May 27, 2025 01:44 PM
IMG

27 ਮਈ- ਪੰਜਾਬ ਦੇ ਲੋਕ-ਰਾਜ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਵਿਸ਼ਵਵਿਆਪੀ ਅਪੀਲ ਕੀਤੀ ਹੈ ਕਿ ਉਹ ਅਸਮਾਨ ਵਿੱਚ ਨੀਲੇ ਝੰਡੇ ਲਹਿਰਾ ਕੇ ਅਮਨ ਅਤੇ ਸੁਰੱਖਿਆ ਦਾ ਸੰਦੇਸ਼ ਫੈਲਾਵੇ, ਤਾਂ ਜੋ ਇੱਕ ਹੋਰ ਵਿਸ਼ਵ ਯੁੱਧ ਤੋਂ ਮਨੁੱਖਤਾ ਨੂੰ ਬਚਾਇਆ ਜਾ ਸਕੇ। ਇਸ ਅਪੀਲ ਵਿੱਚ ਲੋਕ-ਰਾਜ ਨੇ ਮਨੁੱਖਤਾ ਲਈ ਪਿਆਰ ਅਤੇ ਸ਼ਾਂਤੀ ਦੀ ਮਹੱਤਤਾ ਨੂੰ ਵੱਖਰੇ ਰੂਪ ਵਿੱਚ ਦਰਸਾਉਂਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਨਨਕਾਣਾ ਸਾਹਿਬ ਨੂੰ "ਅਮਨ ਖੇਤਰ" ਐਲਾਨਣ ਅਤੇ "ਸਿੱਖ ਵੈਟੀਕਨ" ਦੇ ਅੰਤਰਰਾਸ਼ਟਰੀ ਸੁਰੱਖਿਆ ਦਰਜੇ ਦੇਣ ਦੀ ਮੰਗ ਕੀਤੀ ਹੈ। ਡਾ. ਮਨਜੀਤ ਸਿੰਘ ਰੰਧਾਵਾ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨੁੱਖਤਾ ਲਈ ਇਕ ਅਮੂਲ ਭੇਟ ਵਜੋਂ ਦਰਸਾਇਆ ਅਤੇ ਕਿਹਾ ਕਿ ਵਿਸ਼ਵ ਤਾਕਤਾਂ ਵੱਲੋਂ ਯੁੱਧ ਦੀਆਂ ਤਿਆਰੀਆਂ ਮਨੁੱਖਤਾ ਲਈ ਵੱਡਾ ਖ਼ਤਰਾ ਹਨ।

ਇਸ ਜਨਤਕ ਪ੍ਰਦਰਸ਼ਨ ਵਿੱਚ ਡਾ. ਰੰਧਾਵਾ ਨੇ ਉਜਾਗਰ ਕੀਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ  ਅਤੇ ਨਨਕਾਣਾ ਸਾਹਿਬ ਸਿੱਖ ਧਰਮ ਦੇ ਸਭ ਤੋਂ ਮੁੱਖ ਧਰਮ ਅਸਥਾਨ ਹਨ, ਜਿਹਨਾਂ ਨੂੰ ਮੁਸਲਿਮਾਂ ਲਈ ਮੱਕਾ ਅਤੇ ਈਸਾਈਆਂ ਲਈ ਵੈਟੀਕਨ ਵਰਗਾ ਸਤਿਕਾਰ ਮਿਲਦਾ ਹੈ। ਲੋਕ-ਰਾਜ ਪੰਜਾਬ ਦੀ ਇਸ ਮੰਗ ਦਾ ਮਕਸਦ ਇਹ ਹੈ ਕਿ ਇਹ ਧਾਰਮਿਕ ਸਥਾਨ ਹਰ ਕਿਸਮ ਦੀ ਸ਼ਰਾਰਤ ਅਤੇ ਹਮਲਿਆਂ ਤੋਂ ਸੁਰੱਖਿਅਤ ਰਹਿਣ, ਜੋ ਵਿਸ਼ਵ ਸ਼ਾਂਤੀ ਲਈ ਇੱਕ ਅਹਿਮ ਕਦਮ ਹੋਵੇਗਾ। ਇਸ ਤਰ੍ਹਾਂ, ਲੋਕ-ਰਾਜ ਨੇ ਸੰਸਾਰ ਭਰ ਦੇ ਲੋਕਾਂ ਨੂੰ ਵਿਸ਼ਵਯੁੱਧ ਨੂੰ ਰੋਕਣ ਅਤੇ ਅਮਨ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਸਹਿਮਤੀ ਦੀ ਜਰੂਰਤ ਬਤਾਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.