ਤਾਜਾ ਖਬਰਾਂ
ਮੋਹਾਲੀ - ਪੰਜਾਬ ਪੁਲਿਸ ਨੇ ਮੋਹਾਲੀ ਵਿੱਚ 7 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਕਿਰਾਏ ਦੇ ਘਰ ਵਿੱਚ ਇੱਕ ਫਰਜ਼ੀ ਕਾਲ ਸੈਂਟਰ ਚਲਾਉਂਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਠੱਗਦੇ ਸਨ। ਉਨ੍ਹਾਂ ਨੇ ਵਿਆਹੇ ਹੋਏ ਮਰਦਾਂ ਨੂੰ ਅਸ਼ਲੀਲ ਚੈਟ ਦਿਖਾ ਕੇ ਬਲੈਕਮੇਲ ਕਰਕੇ 15 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਪੁਲਿਸ ਨੇ ਬੀਐਨਐਸ ਦੀ ਧਾਰਾ 318(4), 61(2) ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਭਗ 2.10 ਕਰੋੜ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।ਪੁਲਿਸ ਨੇ ਮੁਲਜ਼ਮਾ ਕੋਲੋਂ 79 ਸਮਾਰਟਫੋਨ, 2 ਲੈਪਟਾਪ, 2 ਮੈਕ ਬੁੱਕ, 99 ਭਾਰਤੀ ਅਤੇ ਵਿਦੇਸ਼ੀ ਸਿਮ ਕਾਰਡ ਅਤੇ 31 ਫਰਜ਼ੀ ਬੈਂਕ ਖਾਤੇ ਆਦਿ ਸਮਾਨ ਬਰਾਮਦ ਹੋਇਆ ਹੈ।
ਮੋਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਨੇ ਦੱਸਿਆ ਕਿ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਨਿਗਰਾਨੀ ਹੇਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਫੇਸਬੁੱਕ 'ਤੇ ਕਦੇ ਆਪਣੇ ਆਪ ਨੂੰ ਪਾਇਲਟ ਦੱਸਦਾ ਸੀ ਅਤੇ ਕਦੇ ਇੰਜੀਨੀਅਰ।
ਐਸਐਸਪੀ ਹਰਮਨਦੀਪ ਨੇ ਕਿਹਾ ਕਿ ਧੋਖੇਬਾਜ਼ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਜਾਅਲੀ ਵਿਦੇਸ਼ੀ ਪ੍ਰੋਫਾਈਲ ਬਣਾਉਂਦੇ ਸਨ। ਫਿਰ ਉਹ ਮਰਦਾਂ ਅਤੇ ਔਰਤਾਂ ਨਾਲ ਦੋਸਤੀ ਕਰਦੇ ਸਨ, ਉਨ੍ਹਾਂ ਦਾ ਵਿਸ਼ਵਾਸ ਜਿੱਤਦੇ ਸਨ ਅਤੇ ਉਨ੍ਹਾਂ ਨੂੰ ਮਹਿੰਗੇ ਤੋਹਫ਼ੇ ਜਾਂ ਡਾਲਰ ਭੇਜਣ ਦਾ ਵਾਅਦਾ ਕਰਕੇ ਭਰਮਾਉਂਦੇ ਸਨ। ਬਾਅਦ ਵਿੱਚ ਉਹ ਕਸਟਮ ਜਾਂ ਟੈਕਸ ਦੇ ਨਾਮ 'ਤੇ ਪੈਸੇ ਮੰਗਦੇ ਸਨ। ਜੇਕਰ ਕੋਈ ਉਨ੍ਹਾਂ ਦੇ ਜਾਲ ਵਿੱਚ ਨਹੀਂ ਫਸਦਾ ਸੀ, ਤਾਂ ਕਈ ਮਾਮਲਿਆਂ ਵਿੱਚ ਦੋਸ਼ੀ ਵਿਆਹੇ ਹੋਏ ਲੋਕਾਂ ਨੂੰ ਉਨ੍ਹਾਂ ਦੀਆਂ ਅਸ਼ਲੀਲ ਚੈਟਾਂ ਜਾਂ ਫੋਟੋਆਂ ਦਿਖਾ ਕੇ ਬਲੈਕਮੇਲ ਵੀ ਕਰਦੇ ਸਨ।ਮੋਹਾਲੀ ਸਾਈਬਰ ਪੁਲਿਸ ਵੱਲੋਂ ਫੜੇ ਗਏ ਵਿਦੇਸ਼ੀ ਧੋਖਾਧੜੀ ਕਰਨ ਵਾਲਿਆਂ ਦੇ ਗਿਰੋਹ ਦੀ ਮੁੱਢਲੀ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਸੋਸ਼ਲ ਮੀਡੀਆ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਦੋਸ਼ੀ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੇ ਆਪ ਨੂੰ ਵਿਦੇਸ਼ੀ ਨਾਗਰਿਕ ਦੱਸ ਕੇ ਫਰਜ਼ੀ ਪ੍ਰੋਫਾਈਲ ਬਣਾਉਂਦੇ ਸਨ, ਜਿਸ ਵਿੱਚ ਉਹ ਆਪਣੇ ਆਪ ਨੂੰ ਵਿਦੇਸ਼ੀ ਲੜਕਾ ਜਾਂ ਲੜਕੀ ਦਿਖਾਉਂਦੇ ਸਨ।
Get all latest content delivered to your email a few times a month.