ਤਾਜਾ ਖਬਰਾਂ
ਆਈਆਈਐਮ ਬੰਗਲੌਰ ਤੋਂ ਪਾਸ ਆਉਟ ਸਾਬਕਾ ਵਿਦਿਆਰਥੀ ਡਾ. ਐਸ.ਕੇ. ਮਿਸ਼ਰਾ ਨੂੰ ਐਸ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ, ਗੁਰਦਾਸਪੁਰ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਉਨ੍ਹਾਂ ਦੇ ਵਿਦਿਆ ਅਤੇ ਪ੍ਰਸ਼ਾਸਨਿਕ ਅਨੁਭਵ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ।
ਇਸ ਵੇਲੇ ਡਾ. ਮਿਸ਼ਰਾ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ (ਕਪੂਰਥਲਾ) ਵਿੱਚ ਰਜਿਸਟਰਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਤੋਂ ਪਹਿਲਾਂ ਉਹ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਵਿੱਚ ਵੀ ਰਜਿਸਟਰਾਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੂੰ ਅਕਤੂਬਰ 2022 ਤੋਂ ਜੂਨ 2023 ਤੱਕ ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ ਦੇ ਵਾਈਸ ਚਾਂਸਲਰ ਦੀ ਗੈਰਮੌਜੂਦਗੀ ਦੌਰਾਨ, ਬੋਰਡ ਆਫ਼ ਗਵਰਨਰ ਵੱਲੋਂ ਵਾਈਸ ਚਾਂਸਲਰ ਦੀ ਜਿੰਮੇਵਾਰੀ ਸੌਂਪੀ ਗਈ ਸੀ, ਜਿਸਨੂੰ ਉਨ੍ਹਾਂ ਨੇ ਬਖੂਬੀ ਨਿਭਾਇਆ। ਉਨ੍ਹਾਂ ਦੀ ਵਿਦਿਅਕ ਅਤੇ ਪ੍ਰਸ਼ਾਸਕੀ ਯਾਤਰਾ ਉਨ੍ਹਾਂ ਨੂੰ ਇੱਕ ਯੋਗ ਅਤੇ ਦੂਰਅੰਦੇਸ਼ ਨਿਯੁਕਤੀ ਸਾਬਤ ਕਰਦੀ ਹੈ।
ਉਨ੍ਹਾਂ ਦਾ ਵਿਸਤ੍ਰਿਤ ਪ੍ਰੋਫਾਈਲ ਇਸ ਪ੍ਰਕਾਰ ਹੈ:
Get all latest content delivered to your email a few times a month.