ਤਾਜਾ ਖਬਰਾਂ
ਲਖਨਊ, 23 ਮਈ – ਆਈ.ਪੀ.ਐਲ. 2025 ਦੇ 65ਵੇਂ ਮੈਚ ਵਿੱਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਣ ਜਾ ਰਿਹਾ ਹੈ। ਇਹ ਮੈਚ ਸ਼ਾਮ 7:30 ਵਜੇ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
RCB ਨੇ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ, ਪਰ ਟੀਮ ਚਾਹੇਗੀ ਕਿ ਇਹ ਮੈਚ ਜਿੱਤ ਕੇ ਟੂਰਨਾਮੈਂਟ ਦੀ ਅਗਵਾਈ ਕਰਨ ਵਾਲੀਆਂ ਪਹਿਲੀਆਂ ਦੋ ਟੀਮਾਂ 'ਚ ਆਪਣੀ ਥਾਂ ਪੱਕੀ ਕਰੇ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਫਾਈਨਲ 'ਚ ਪਹੁੰਚਣ ਲਈ ਦੋ ਮੌਕੇ ਮਿਲਣਗੇ, ਜੋ 3 ਜੂਨ ਨੂੰ ਹੋਣਾ ਹੈ।
ਦੂਜੇ ਪਾਸੇ SRH, ਜੋ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ, RCB ਦੀ ਰਫਤਾਰ 'ਚ ਰੁਕਾਵਟ ਪਾਉਣ ਅਤੇ ਆਪਣੀ ਆਖਰੀ ਲੀਗ ਮੈਚ ਤੋਂ ਪਹਿਲਾਂ ਧਾਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਯਾਦ ਰਹੇ ਕਿ ਇਹ ਮੈਚ ਸ਼ੁਰੂਆਤੀ ਤੌਰ 'ਤੇ ਬੰਗਲੌਰ ਵਿਚ ਹੋਣਾ ਸੀ ਪਰ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਚਲਦੇ ਇਸਨੂੰ ਲਖਨਊ ਤਬਦੀਲ ਕੀਤਾ ਗਿਆ।
ਸੰਭਾਵੀ ਪਲੇਇੰਗ 11:
ਰਾਇਲ ਚੈਲੇਂਜਰਜ਼ ਬੈਂਗਲੁਰੂ (RCB):
ਵਿਰਾਟ ਕੋਹਲੀ, ਫਿਲ ਸਾਲਟ, ਜੈਕਬ ਬੈਥਲ ਜਾਂ ਮਯੰਕ ਅਗਰਵਾਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕੇਟਕੀਪਰ), ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰਸੀਖ ਸਲਾਮ ਜਾਂ ਲੁੰਗੀ ਨਗੀਦੀ, ਯਸ਼ ਡੇਅ
ਸਨਰਾਈਜ਼ਰਜ਼ ਹੈਦਰਾਬਾਦ (SRH):
ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ (ਵਿਕੇਟਕੀਪਰ), ਅਨਿਕੇਤ ਵਰਮਾ, ਕਮਿੰਦੂ ਮੈਂਡਿਸ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਜੈਦੇਵ ਉਨਾਦਕਟ, ਜੀਸ਼ਾਨ ਅੰਸਾਰੀ, ਮੁਹੰਮਦ ਸ਼ਮੀ
Get all latest content delivered to your email a few times a month.