ਤਾਜਾ ਖਬਰਾਂ
ਟੋਰਾਂਟੋ, 23 ਮਈ, 2025: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਦਾਇਤ 'ਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ (DHS) ਨੇ ਹਾਰਵਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ। ਇਸ ਫੈਸਲੇ ਕਾਰਨ ਹਜਾਰਾਂ ਵਿਦਿਆਰਥੀਆਂ ਨੂੰ ਜਾਂ ਅਮਰੀਕਾ ਛੱਡਣਾ ਪਏਗਾ ਜਾਂ ਕਿਸੇ ਹੋਰ ਸੰਸਥਾ ਵਿੱਚ ਟਰਾਂਸਫਰ ਕਰਨਾ ਹੋਵੇਗਾ। DHS ਸਕੱਤਰ ਕ੍ਰਿਸਟੀ ਨੋਏਮ ਨੇ ਦੱਸਿਆ ਕਿ ਇਹ ਕਦਮ ਹਾਰਵਰਡ ਵੱਲੋਂ ਸਰਕਾਰੀ ਮੰਗਾਂ ਦੀ ਉਲੰਘਣਾ, ਕੈਂਪਸ 'ਚ ਹਿੰਸਾਤਮਕ ਫਿਲਸਤੀਨ ਹਮਾਇਤੀਆਂ ਦੀ ਗਤੀਵਿਧੀ, ਯਹੂਦੀ-ਵਿਰੋਧੀ ਰਵੱਈਏ ਅਤੇ ਚੀਨ ਨਾਲ ਸਬੰਧਿਤ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਹਾਰਵਰਡ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਇਸਨੂੰ "ਗੈਰਕਾਨੂੰਨੀ" ਦੱਸਿਆ ਅਤੇ ਆਪਣੇ ਵਿਦਿਆਰਥੀਆਂ ਦੇ ਅੰਤਰਰਾਸ਼ਟਰੀ ਯੋਗਦਾਨ ਨੂੰ ਜ਼ੋਰੇ ਨਾਲ ਉਜਾਗਰ ਕੀਤਾ। ਇਹ ਕਾਰਵਾਈ ਹੋਰ ਇੰਸਟੀਚਿਊਸ਼ਨਾਂ, ਖ਼ਾਸ ਕਰਕੇ ਕੋਲੰਬੀਆ ਯੂਨੀਵਰਸਿਟੀ, ਲਈ ਵੀ ਇਕ ਸਖ਼ਤ ਚੇਤਾਵਨੀ ਮੰਨੀ ਜਾ ਰਹੀ ਹੈ।
Get all latest content delivered to your email a few times a month.