ਤਾਜਾ ਖਬਰਾਂ
ਕਪੂਰਥਲਾ- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਕੌਮਾਂਤਰੀ ਜੈਵਿਕ ਵਿਭਿੰਨਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਵਿਸ਼ਵ ਜੈਵਿਕ ਵਿਭਿੰਨਤਾ ਮਨਾਉਣ ਦਾ ਇਸ ਵਾਰ ਵਿਸ਼ਾ ‘ਕੁਦਰਤ ਨਾਲ ਇਕਸੁਰਤਾ ਤੇ ਸਥਾਈ ਵਿਕਾਸ” ਹੈ। ਇਸ ਮੌਕੇ ਪੰਜਾਬ ਭਰ ਦੇ 300 ਤੋਂ ਵੱਧ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਦਿਆਂ ਵਾਤਾਵਰਣ ਦੇ ਰਖ-ਰਖਾਅ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਪ੍ਰੋਗਰਾਮ ਦੇ ਦੌਰਾਨ ਸਕੂਲੀ ਬੱਚਿਆਂ ਦੇ ਫ਼ੋਟੋਗ੍ਰਾਫ਼ੀ, ਸਲੋਗਨ ਲਿੱਖਣ ਅਤੇ ਫ਼ੇਸ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਆਪਣੇ ਸ਼ੁਰੂਆਤੀ ਸੰਬੋਧਨ ਵਿਚ ਜੈਵਿਕ ਵਿਭਿੰਨਤਾਂ ਦਿਵਸ ਦੇ ਥੀਮ ਦੀ ਮਹੱਹਤਾ ‘ਤੇ ਚਾਨਣਾ ਪਾਉਂਦਿਆਂ ਕੁਦਰਤ ਦੇ ਹੋ ਰਹੇ ਘਾਣ ਨੂੰ ਤਿਆਗ ਕੇ ਕੁਦਰਤ ਦਾ ਸਤਿਕਾਰ ਕਰਨ, ਸੰਤੁਲਨ ਅਤੇ ਲੰਬੇ ਸਮੇਂ ਲਈ ਸਥਾਈ ਰਿਸ਼ਤਾ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਦਰਤ ਜਿੱਥੇ ਸਾਨੂੰ ਭੋਜਨ, ਸਾਫ਼ ਹਵਾ, ਤਰ੍ਹਾਂ-ਤਰ੍ਹਾਂ ਦੀਆਂ ਅਸ਼ੌਧੀਆਂ ਅਤੇ ਊਰਜਾ ਪ੍ਰਦਾਨ ਕਰਦੀ ਹੈ, ਉੱਥੇ ਹੀ ਸਾਡਾ ਕੁਦਰਤੀ ਆਫ਼ਤਾਂ ਤੋਂ ਬਚਾਅ ਕਰਨ ਦੇ ਨਾਲ-ਨਾਲ ਸਾਡੇ ਅਨੁਕੂਲ ਵਾਤਾਵਰਣ ਪ੍ਰਣਾਲੀਆਂ ਦੀ ਹਮਾਇਤ ਵੀ ਕਰਦੀ ਹੈ। ਵਿਸ਼ਵ ਪੱਧਰ ਜੈਵਿਕ ਵਿਭਿੰਨਤਾ ਵਿਚ ਆਈ ਗਿਰਾਵਟ *ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਖਤਰਾ ਨਾ ਸਿਰਫ਼ ਜੰਗਲੀ ਜੀਵਾਂ ‘ਤੇ ਹੀ ਮੰਡਰਾ ਰਿਹਾ, ਸਗੋਂ ਮਨੁੱਖੀ ਸਿਹਤ, ਵਿਕਾਸ ਅਤੇ ਦੁਨੀਆਂ ਦੀ ਸਥਿਰਤਾ ਲਈ ਵੀ ਖਤਰੇ ਦੀ ਘੰਟੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੈਵਿਕ-ਵਿਭਿੰਨਤਾ ਦੀ ਬਹਾਲੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੀ ਸਭ ਦੇ ਸਥਾਈ ਭਵਿੱਖ ਅਤੇ ਧਰਤੀ ਨੂੰ ਸਿਹਤਮੰਦ ਬਣਾਉਣ ਦੀ ਕੁੰਜੀ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ-ਵਿਗਿਆਨ ਵਿਭਾਗ ਤੋਂ ਸੇਵਾਮੁਕਤ ਪ੍ਰੋਫ਼ੈਸਰ ਡਾ. ਜਗਬੀਰ ਸਿੰਘ ਨੇ ਦੁਨੀਆਂ ਭਾਰ ਵਿਚ ਜੈਵਿਕ-ਵਿਭਿੰਨਤਾਂ ਦੇ ਹੋਰ ਰਹੇ ਨੁਕਸਾਨ ਅਤੇ ਬਣੇ ਹੋਏ ਚਿੰਤਾਜਨਕ ਹਾਲਤ ਤੋਂ ਵਿਦਿਆਰਥੀਆਂ ਨੰ ਗੰਭੀਰਤਾ ਨਾਲ ਜਾਣੂ ਕਰਵਾਇਆ । ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲੋਬਲ ਵਾਰਮਿੰਗ ਅਤੇ ਵੱਡੇ ਪੱਧਰ *ਤੇ ਜੰਗਲਾਂ ਦੀ ਹੋ ਰਹੀ ਕਟਾਈ ਤੋਂ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਸਭ ਤੋਂ ਵੱਧ ਖਤਰਾ ਹੈ। ਉਨ੍ਹਾਂ ਅੱਗੋਂ ਦੱਸਿਆ ਕਿ ਭਾਰਤ ਦੀਆਂ 10 ਫ਼ੀਸਦ ਪੌਦਿਆਂ ਦੀ ਪ੍ਰਜਾਤੀਆਂ ਖਤਮ ਹੋਣ ਦੀ ਕਗਾਰ ‘ਤੇ ਹਨ। ਇਸ ਤੋਂ ਇਲਾਵਾ ਬੀਤੇ ਦਹਾਕਿਆਂ ਵਿਚ 150 ਦਵਾਈਆਂ ਲਈ ਵਰਤੀਆਂ ਜਾਣ ਵਾਲੀਆਂ ਜੜ੍ਹੀਆਂ ਬੂਟੀਆਂ ਅਲੋਪ ਹੋ ਚੁੱਕੀਆਂ ਹਨ ਅਤੇ 10 ਫ਼ੀਸਦ ਫ਼ੱੁਲਦਾਰ ਬੂਟੇ, 20 ਫ਼ੀਸਦ ਦਧਾਰੂ ਜਾਨਵਾਰ ਅਤੇ 5 ਫ਼ੀਸਦ ਪੰਛੀ ਅਲੋਪ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਸ ਸਦੀ ਦੇ ਅੰਤ ਤੱਕ ਜਾਨਵਰਾਂ ਦੀਆਂ 10 ਲੱਖ ਪ੍ਰਜਾਤੀਆਂ ਖਤਮ ਹੋਣ ਜਾਣਗੀਆਂ ਇਸ ਤੋਂ ਇਲਾਵਾ ਮੂੰਗੇ ਦੀਆਂ ਖਾਨਾ ਜਿੱਥੇ ਸਮੰਦਰੀ ਜੀਵ ਪਨਪਦੇ ਹਨ ਅਲੋਪ ਜਾਣਗੀਆਂ।ਇਸ ਮੌਕੇ ਡਾ. ਜਗਬੀਰ ਨੇ ਜੈਵਿਕ -ਵਿਭਿੰਨਤਾ ਦੀ ਬਹਾਲੀ ਲਈ ਸਾਰਿਆਂ ਨੂੰ ਇੱਕਜੁਟ ਹੋਂਕੇ ਹੰਭਲਾ ਮਾਰਨ ਦਾ ਸੱਦਾ ਦਿੰਦਿਆਂ ਅਗਲੀਆਂ ਪੀੜ੍ਹੀਆਂ ਦੇ ਸਥਾਈ ਭਵਿੱਖ ਲਈ ਸਿੱਖਿਆ, ਰਹਿਮਦਿਲੀ ਨਾਲ ਸਮਰਪਿਤ ਕਾਰਵਾਈਆਂ ਕਰਨ ‘ਤੇ ਜ਼ੋਰ ਦਿੱਤਾ । ਇਸ ਮੌਕੇ ਕਰਵਾਏ ਗਏ ਫ਼ੋਟੋਗ੍ਰਾਫ਼ੀ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਹਮੀਰਾ ਦੇ ਸੁਖਪ੍ਰੀਤ ਸਿੰਘ ਪਹਿਲੇ ਸਥਾਨ ਰਹੇ ਜਦੋਂ ਕਿ ਫ਼ੇਸ ਪੇਂਟਿੰਗ ਮੁਕਾਬਲੇ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀਆਂ ਪਵੀਨੀ ਅਤੇ ਅਕਸ਼ਰਾ ਅਵਲ ਰਹੀਆਂ । ਇਸੇ ਤਰ੍ਹਾਂ ਹੀ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਸੈਫ਼ਰਨ ਪਬਬਿਲਕ ਸਕੂਲ ਫ਼ਗਵਾੜਾ ਦੀ ਵਿਦਿਆਰਥਣ ਗੁਰਨਾਮ ਕੌਰ ਨੇ ਪਹਿਲਾ ਦਰਜਾ ਹਾਂਸਲ ਕੀਤਾ। ਇਹ ਪ੍ਰੋਗਰਾਮ “ਜ਼ੈਵਿਕ ਵਿਭਿੰਨਤਾ ਦੀ ਬਹਾਲੀ ਬਦਲ ਨਹੀਂ ਸਗੋਂ ਧਰਤੀ ਦੇ ਭਵਿੱਖ ਦੀ ਲੋੜ” ਦਾ ਮਜ਼ਬੂਤ ਸੰਦੇਸ਼ ਦਿੰਦਾ ਹੋਇਆ ਸੰਪਨ ਹੋਇਆ।
Get all latest content delivered to your email a few times a month.