ਤਾਜਾ ਖਬਰਾਂ
ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ (ਏਈਸੀ) ਵਿੱਚ ਮਰੀਜ਼ਾਂ ਦੀ ਭੀੜ ਵਧਣ ਕਾਰਨ ਇਸਦਾ ਵਿਸਤਾਰ ਕੀਤਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ 98 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਸ਼ਾਸਨ ਦੇ ਸ਼ਹਿਰੀ ਯੋਜਨਾ ਵਿਭਾਗ ਦੇ ਮੁੱਖ ਆਰਕੀਟੈਕਟ ਦਫ਼ਤਰ ਨੇ ਪੀਜੀਆਈ ਵੱਲੋਂ ਤਿਆਰ ਕੀਤੇ ਗਏ ਐਕਸਟੈਂਸ਼ਨ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਵਿਭਾਗ ਇੱਕ ਵਿਸਤ੍ਰਿਤ ਨਕਸ਼ਾ ਤਿਆਰ ਕਰ ਰਿਹਾ ਹੈ ਜੋ ਵਾਤਾਵਰਣ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਨਵਾਂ 6-ਮੰਜ਼ਿਲਾ ਬਲਾਕ ਮੌਜੂਦਾ ਆਈ ਸੈਂਟਰ ਦੇ ਨਾਲ ਲੱਗਦੀ ਜ਼ਮੀਨ ‘ਤੇ ਬਣਾਇਆ ਜਾਵੇਗਾ। ਇਹ ਆਈ ਸੈਂਟਰ 2006 ਵਿੱਚ ਉਸ ਸਮੇਂ ਦੇ ਡਾਇਰੈਕਟਰ ਅਤੇ ਕੇ.ਕੇ. ਤਲਵਾੜ ਜੀ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਸੀ ਜਿੱਥੇ ਪਹਿਲਾਂ ਚਾਰ ਮੰਜ਼ਿਲਾ ਇਮਾਰਤ ਬਣਾਈ ਗਈ ਸੀ। ਇਸ ਸਮੇਂ ਓਪੀਡੀ ਵਿੱਚ ਦਿਨਾਨੁਦਿਨ ਲਗਭਗ 1000 ਮਰੀਜ਼ ਆਉਂਦੇ ਹਨ ਅਤੇ 2023 ਵਿੱਚ 3 ਲੱਖ 7 ਹਜ਼ਾਰ ਮਰੀਜ਼ਾਂ ਦੀ ਜਾਂਚ ਹੋਈ। ਇਹ ਪੀਜੀਆਈ ਦਾ ਉਹ ਵਿਭਾਗ ਹੈ ਜਿੱਥੇ ਸਭ ਤੋਂ ਵੱਧ ਮਰੀਜ਼ ਆਉਂਦੇ ਹਨ ਅਤੇ ਹਰ ਰੋਜ਼ ਲਗਭਗ 100 ਛੋਟੀਆਂ-ਵੱਡੀਆਂ ਸਰਜਰੀਆਂ ਹੋਦੀਆਂ ਹਨ। 30 ਤੋਂ ਵੱਧ ਫੈਕਲਟੀ ਮੈਂਬਰ ਹੁਣ ਵੀ ਕੰਮ ਕਰ ਰਹੇ ਹਨ ਪਰ ਓਪੀਡੀ ਅਤੇ ਆਪ੍ਰੇਸ਼ਨ ਥੀਏਟਰ ਦੀ ਘਾਟ ਕਾਰਨ ਇਲਾਜ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਰਕੇ ਇਸ ਵਿਭਾਗ ਦੀ ਵਿਸਤਾਰ ਦੀ ਲੋੜ ਮਹਿਸੂਸ ਕੀਤੀ ਗਈ ਹੈ।
Get all latest content delivered to your email a few times a month.