ਤਾਜਾ ਖਬਰਾਂ
ਮੁਰਾਦਾਬਾਦ, 19 ਮਈ: ਆਪ੍ਰੇਸ਼ਨ ਸਿੰਦੂਰ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਜਾਸੂਸਾਂ ਨੂੰ ਫੜਨ ਦੀ ਕਾਰਵਾਈ ਜਾਰੀ ਹੈ, ਜਿਸਦੇ ਤਹਿਤ ਅੱਜ ਯੂ.ਪੀ. ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਮੁਰਾਦਾਬਾਦ ਤੋਂ ਇੱਕ ਕਪੜਾ ਵਪਾਰੀ ਸ਼ਹਿਜ਼ਾਦ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਸ਼ਹਿਜ਼ਾਦ ਕਈ ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰੋਂ ਕੱਪੜੇ, ਮਸਾਲੇ, ਕੋਸਮੈਟਿਕ ਸਮਾਨ ਆਦਿ ਦੀ ਤਸਕਰੀ ਕਰਦਾ ਆ ਰਿਹਾ ਸੀ, ਪਰ ਇਸਦੀ ਆੜ 'ਚ ਉਹ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਲਈ ਭਾਰਤੀ ਸੁਰੱਖਿਆ ਨਾਲ ਸੰਬੰਧਿਤ ਗੁਪਤ ਜਾਣਕਾਰੀਆਂ ਸਾਂਝੀਆਂ ਕਰਦਾ ਸੀ। ਉਸਦੇ ਆਈ.ਐਸ.ਆਈ. ਦੇ ਏਜੰਟਾਂ ਨਾਲ ਗਹਿਰੇ ਸੰਬੰਧ ਹਨ ਅਤੇ ਉਹਨਾਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦਾ ਸੀ। ਇਸ ਗਤੀਵਿਧੀ ਦੀ ਪੁਸ਼ਟੀ ਹੋਣ 'ਤੇ ਯੂ.ਪੀ. ਏ.ਟੀ.ਐਸ. ਨੇ ਸ਼ਹਿਜ਼ਾਦ ਖਿਲਾਫ ਧਾਰਾ 148 ਅਤੇ 152 ਦੇ ਤਹਿਤ ਐਫ.ਆਈ.ਆਰ. ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਇਹ ਘਟਨਾ ਹਾਲ ਹੀ ਵਿੱਚ ਹਰਿਆਣਾ ਵਿੱਚ ਇੱਕ ਲੇਡੀ ਯੂਟਿਊਬਰ ਦੀ ਗ੍ਰਿਫਤਾਰੀ ਤੋਂ ਬਾਅਦ ਵਾਪਰੀ ਹੈ, ਜਿਸ ਨਾਲ ਪਾਕਿਸਤਾਨੀ ਜਾਸੂਸੀ ਕਾਰਵਾਈਆਂ ਤੇਜ਼ ਹੋ ਰਹੀਆਂ ਹਨ।
Get all latest content delivered to your email a few times a month.