ਤਾਜਾ ਖਬਰਾਂ
ਮੈਕਸੀਕਨ ਨੇਵੀ ਦਾ ਸਿਖਲਾਈ ਜਹਾਜ਼ Cuauhtémoc ਅਮਰੀਕਾ ਦੇ ਨਿਊਯਾਰਕ ਵਿੱਚ ਈਸਟ ਰਿਵਰ ਉੱਤੇ ਬਰੁਕਲਿਨ ਬ੍ਰਿਜ ਨਾਲ ਟਕਰਾ ਗਿਆ। ਨਿਊਯਾਰਕ ਪੁਲਿਸ ਵਿਭਾਗ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ 8:30 ਵਜੇ ਵਾਪਰੀ।ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਜਹਾਜ਼ ਦਾ ਉਪਰਲਾ ਹਿੱਸਾ ਪੁਲ ਨਾਲ ਟਕਰਾਉਂਦਾ ਨਜ਼ਰ ਆ ਰਿਹਾ ਹੈ। ਨਿਊਯਾਰਕ ਦੇ ਮੇਅਰ ਨੇ ਦੱਸਿਆ ਕਿ ਜਹਾਜ਼ ਦੀ ਟੱਕਰ 'ਚ 20 ਲੋਕ ਜ਼ਖਮੀ ਹੋਏ ਅਤੇ 2 ਦੀ ਮੌਤ ਹੋ ਗਈ। ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੀਡੀਆ ਦੇ ਅਨੁਸਾਰ, ਕੁਆਹਟੇਮੋਕ 'ਤੇ ਚਾਲਕ ਦਲ ਦੇ 277 ਮੈਂਬਰ ਸਨ। ਇਹ ਜਹਾਜ਼ ਦੋਸਤਾਨਾ ਦੌਰੇ 'ਤੇ ਨਿਊਯਾਰਕ ਆਇਆ ਸੀ। ਨਿਊਯਾਰਕ ਦੀ ਐਮਰਜੈਂਸੀ ਸੰਕਟ ਪ੍ਰਬੰਧਨ ਏਜੰਸੀ (NYCEM) ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।ਪੁਲ ਦੇ ਡੈੱਕ ਦੀ ਉਚਾਈ 127 ਫੁੱਟ ਹੈ, ਜਦੋਂ ਕਿ ਜਹਾਜ਼ ਦੇ ਟਾਵਰ (ਮਾਸਟ) ਦੀ ਉਚਾਈ 158 ਫੁੱਟ ਹੈ। ਜਹਾਜ਼ ਦੇ ਡੈੱਕ ਅਤੇ ਪੁਲ ਦੀ ਉਚਾਈ ਵਿੱਚ ਕਰੀਬ 31 ਫੁੱਟ ਦਾ ਫਰਕ ਸੀ, ਜੋ ਕਿ ਹਾਦਸੇ ਦਾ ਕਾਰਨ ਬਣਿਆ।ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨਿਊਯਾਰਕ ਪੀਅਰ 17 ਤੋਂ ਆਈਸਲੈਂਡ ਵੱਲ ਜਾ ਰਿਹਾ ਸੀ।
Get all latest content delivered to your email a few times a month.