ਤਾਜਾ ਖਬਰਾਂ
ਪਾਕਿਸਤਾਨ ‘ਚ ਹਾਲੇ ਹੀ ਡਰੋਨ ਹਮਲਿਆਂ ਦੀ ਇੱਕ ਲੰਬੀ ਲੜੀ ਚੱਲੀ ਹੈ ਜਿਸ ਨੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਪਾਕਿਸਤਾਨ ਦੇ ਛੇ ਵੱਖ-ਵੱਖ ਸ਼ਹਿਰਾਂ—ਲਾਹੌਰ, ਕਰਾਚੀ, ਗੁਜਰਾਂਵਾਲਾ, ਚਕਵਾਲ, ਘੋਟਕੀ ਅਤੇ ਉਮਰਕੋਟ—ਵਿੱਚ ਕੁੱਲ 12 ਡਰੋਨ ਹਮਲੇ ਹੋ ਚੁੱਕੇ ਹਨ। ਇਸ ਵਿੱਚ ਸਭ ਤੋਂ ਵੱਧ 3 ਧਮਾਕੇ ਲਾਹੌਰ ਵਿੱਚ ਹੋਏ ਹਨ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਇਹ ਹਮਲੇ ਯੋਜਨਾ ਬੱਧ ਢੰਗ ਨਾਲ ਕੀਤੇ ਗਏ ਹਨ। ਲਾਹੌਰ ਅਤੇ ਕਰਾਚੀ, ਜੋ ਕਿ ਪਾਕਿਸਤਾਨ ਦੇ ਵੱਡੇ ਅਤੇ ਅਹੰਕਾਰਯੋਗ ਸ਼ਹਿਰ ਹਨ, ਉਥੇ ਹੋਏ ਹਮਲਿਆਂ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਰਾਚੀ, ਜਿਸਨੂੰ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਿਹਾ ਜਾਂਦਾ ਹੈ ਅਤੇ ਜਿੱਥੇ ਪਰਮਾਣੂ ਹਥਿਆਰ ਰੱਖੇ ਜਾਂਦੇ ਹਨ, ਉਥੇ ਡਰੋਨ ਰਾਹੀਂ ਹੋਇਆ ਧਮਾਕਾ ਪਾਕਿਸਤਾਨ ਦੀ ਸੁਰੱਖਿਆ ਵਿਵਸਥਾ ਦੀ ਬੇਬਸੀ ਨੂੰ ਦਰਸਾਉਂਦਾ ਹੈ।
ਇਨ੍ਹਾਂ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਇਲਾਕਿਆਂ ਨੂੰ ਘੇਰ ਲਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਪੂਰੇ ਇਲਾਕੇ ਵਿੱਚ ਐਮਰਜੈਂਸੀ ਵਰਗਾ ਮਾਹੌਲ ਹੈ। ਹਫੜਾ-ਦਫੜੀ ਅਤੇ ਭੱਜਦੌੜ ਦੀ ਸਥਿਤੀ ਬਣੀ ਹੋਈ ਹੈ।ਇਸ ਸਭ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਡਰੋਨ ਆਖਰ ਆਏ ਕਿੱਥੋਂ? ਕਿਸ ਨੇ ਇਹ ਹਮਲੇ ਕਰਵਾਏ? ਪਾਕਿਸਤਾਨੀ ਸਰਕਾਰ ਜਾਂ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਨਾ ਹੀ ਕਿਸੇ ਗਠਜੋੜ ਜਾਂ ਆਤੰਕੀ ਸੰਸਥਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਇਸ ਦੌਰਾਨ ਇੱਕ ਹੋਰ ਵਿਵਾਦ ਵੀ ਸਾਹਮਣੇ ਆਇਆ ਕਿ ਸਿਰਫ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਵਾਈ ਸੈਨਾ ਦੀ ਵਾਹ ਵਾਹ ਕੀਤੀ ਸੀ ਅਤੇ ਕਿਹਾ ਸੀ ਕਿ ਹਵਾਈ ਸੈਨਾ ਦੇਸ਼ ਦੀ ਸੁਰੱਖਿਆ ਲਈ ਤਿਆਰ ਹੈ। ਪਰ ਜਿਵੇਂ ਹੀ ਇਹ ਹਮਲੇ ਹੋਏ, ਹਵਾਈ ਸੈਨਾ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਇਸ ਹਮਲੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਿਹਾ ਹੈ।ਸਮੱਸਿਆ ਇਹ ਵੀ ਹੈ ਕਿ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਇਨ੍ਹਾਂ ਡਰੋਨ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਨਜ਼ਰ ਆ ਰਿਹਾ ਹੈ। ਇਹ ਸਾਰੇ ਹਮਲੇ ਪਾਕਿਸਤਾਨ ਲਈ ਇੱਕ ਵੱਡੀ ਸੁਰੱਖਿਆ ਚੁਣੌਤੀ ਬਣ ਗਏ ਹਨ। ਜਿਵੇਂ-ਜਿਵੇਂ ਹਮਲਿਆਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਹੀ ਲੋਕਾਂ ਵਿੱਚ ਡਰ ਅਤੇ ਅਣਸੁਰੱਖਿਅਤਤਾ ਦੀ ਭਾਵਨਾ ਵੀ ਵੱਧ ਰਹੀ ਹੈ।
Get all latest content delivered to your email a few times a month.