ਤਾਜਾ ਖਬਰਾਂ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ, ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਦੇਸ਼ ਦੇ ਕੁਝ ਹਵਾਈ ਅੱਡੇ 9 ਮਈ ਤੱਕ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਇਹ ਕਦਮ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ਦੇ ਖ਼ਿਲਾਫ ਕਾਰਵਾਈ ਕਰਨ ਦੇ ਤਹਿਤ ਲਿਆ ਗਿਆ ਹੈ।
ਇਨ੍ਹਾਂ ਬੰਦ ਹਵਾਈ ਅੱਡਿਆਂ ਵਿੱਚ ਰਾਜਸਥਾਨ, ਪੰਜਾਬ, ਗੁਜਰਾਤ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਹਿਤ ਕਈ ਰਾਜਾਂ ਦੇ ਅੱਡੇ ਸ਼ਾਮਲ ਹਨ। ਚੰਡੀਗੜ੍ਹ, ਸ੍ਰੀਨਗਰ, ਅੰਮ੍ਰਿਤਸਰ, ਜੰਮੂ, ਲੇਹ, ਪਠਾਨਕੋਟ, ਜੈਸਲਮੇਰ, ਜੈਪੁਰ, ਭੁਜ ਅਤੇ ਹੋਰ ਕਈ ਹਵਾਈ ਅੱਡੇ ਇਸ ਪਾਬੰਦੀ ਦੇ ਅਧੀਨ ਹਨ।
ਸਥਿਤੀ ਦੇ ਬਦਲਣ ਕਾਰਨ, ਯਾਤਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੀਆਂ ਉਡਾਣਾਂ ਅਤੇ ਸੇਵਾਵਾਂ ਦੀ ਪੁਸ਼ਟੀ ਸਬੰਧਤ ਏਅਰਲਾਈਨਾਂ ਨਾਲ ਕਰਕੇ ਆਪਣੇ ਯਾਤਰਾ ਦੀ ਯੋਜਨਾ ਨੂੰ ਮੁੜ ਪ੍ਰਯੋਗ ਕਰੇ। ਅੱਜ ਤੱਕ 200 ਤੋਂ ਵੱਧ ਉਡਾਣਾਂ ਰੱਦ ਹੋ ਚੁਕੀਆਂ ਹਨ, ਅਤੇ ਕਈ ਏਅਰਲਾਈਨਾਂ ਜਿਵੇਂ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸਜੈੱਟ ਨੇ ਪ੍ਰਭਾਵਿਤ ਰਾਜਾਂ ਤੋਂ ਆਪਣੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਹਨ।
Get all latest content delivered to your email a few times a month.