ਤਾਜਾ ਖਬਰਾਂ
ਭਾਰਤ ਨੇ ਜੰਮੂ-ਕਸ਼ਮੀਰ ਦੇ ਚਨਾਬ 'ਤੇ ਬਣੇ ਸਿਆਲ ਅਤੇ ਬਗਲੀਹਾਰ ਡੈਮਾਂ ਦੇ ਗੇਟ ਬੰਦ ਕਰ ਦਿੱਤੇ ਹਨ। ਇਸ ਕਾਰਨ ਪਾਕਿਸਤਾਨ ਨੂੰ ਜਾਣ ਵਾਲਾ ਚਨਾਬ ਦਾ ਪਾਣੀ ਰੁਕ ਗਿਆ ਹੈ ਅਤੇ ਪਾਣੀ ਦਾ ਪੱਧਰ 15 ਫੁੱਟ ਹੇਠਾਂ ਆ ਗਿਆ ਹੈ।ਪਾਕਿਸਤਾਨ 'ਚ ਚਨਾਬ ਦਾ ਜਲ ਪੱਧਰ 22 ਫੁੱਟ ਸੀ ਜੋ 24 ਘੰਟਿਆਂ 'ਚ 7 ਫੁੱਟ ਘੱਟ ਗਿਆ। ਚਨਾਬ ਦੇ ਲਗਾਤਾਰ ਸੁੰਗੜਨ ਕਾਰਨ 4 ਦਿਨਾਂ ਬਾਅਦ ਪੰਜਾਬ ਦੇ 24 ਅਹਿਮ ਸ਼ਹਿਰਾਂ ਦੇ 3 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਪੈ ਸਕਦਾ ਹੈ।
ਫੈਸਲਾਬਾਦ ਅਤੇ ਹਾਫਿਜ਼ਾਬਾਦ ਵਰਗੇ ਪਾਕਿਸਤਾਨ ਦੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ 80% ਆਬਾਦੀ ਪੀਣ ਵਾਲੇ ਪਾਣੀ ਲਈ ਚਨਾਬ ਦੇ ਸਤਹ ਪਾਣੀ 'ਤੇ ਨਿਰਭਰ ਕਰਦੀ ਹੈ। ਇੰਡਸ ਵਾਟਰ ਅਥਾਰਟੀ ਨੂੰ ਡਰ ਹੈ ਕਿ ਭਾਰਤ ਦੇ ਇਸ ਕਦਮ ਨਾਲ ਸਾਉਣੀ ਦੀਆਂ ਫਸਲਾਂ ਲਈ ਪਾਣੀ ਦੀ 21% ਕਮੀ ਹੋ ਸਕਦੀ ਹੈ। ਪਾਕਿਸਤਾਨੀ ਸੰਸਦ ਨੇ ਇਸ ਨੂੰ ਜੰਗ ਛੇੜਨ ਦੀ ਕਾਰਵਾਈ ਕਰਾਰ ਦਿੱਤਾ ਹੈ।
Get all latest content delivered to your email a few times a month.