ਤਾਜਾ ਖਬਰਾਂ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਮਿਊਂਸੀਪਲ ਭਵਨ ਵਿੱਚ ਨਵੀਂ ਮਾਈਨਿੰਗ ਨੀਤੀ ਸਬੰਧੀ ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਨੀਤੀ ਦੇ ਅਧੀਨ ਮਾਈਨਿੰਗ ਸੈਕਟਰ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਲੋਕ ਵੀ ਆਸਾਨੀ ਨਾਲ ਮਾਈਨਿੰਗ ਵਿੱਚ ਹਿੱਸਾ ਲੈ ਸਕਣਗੇ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਨੀਤੀ 30 ਅਪ੍ਰੈਲ ਨੂੰ ਨੋਟੀਫਾਈ ਕੀਤੀ ਗਈ ਸੀ ਅਤੇ ਹੁਣ ਇਸ ਦੇ ਲਾਗੂ ਹੋਣ ਨਾਲ ਲੋੜੀਂਦੇ ਫਾਰਮ, ਫੀਸ ਅਤੇ ਹੋਰ ਵੇਰਵਿਆਂ ਦੀ ਜਾਣਕਾਰੀ ਨਵੇਂ ਪੋਰਟਲ ਰਾਹੀਂ ਉਪਲਬਧ ਹੋਵੇਗੀ।
ਚੀਮਾ ਨੇ ਪਿਛਲੀਆਂ ਸਰਕਾਰਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸ ਰਾਜ ਦੌਰਾਨ ਰੇਤ ਮਾਫੀਆ ਨੇ ਕਾਬਜ਼ੀ ਹਾਸਲ ਕਰ ਲਈ ਸੀ, ਪਰ ਮੌਜੂਦਾ ਸਰਕਾਰ ਨੇ ਇਸ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਲੋਕ-ਮਿੱਤ੍ਰ ਬਣਾਇਆ ਹੈ। ਹੁਣ ਜ਼ਮੀਨ ਮਾਲਕ ਆਪਣੇ ਪਲੋਟ ਤੇ ਮਾਈਨਿੰਗ ਕਰ ਸਕਦੇ ਹਨ, ਬਸ ਉਹਨਾਂ ਨੂੰ ਐਨ.ਓ.ਸੀ ਲੈਣੀ ਪਏਗੀ ਅਤੇ ਰੇਤ ਦੀ ਮਾਤਰਾ ਦੀ ਜਾਂਚ ਉਪਰੰਤ 25% ਰਾਇਲਟੀ ਦੇਣੀ ਪਵੇਗੀ।
ਇਸ ਨੀਤੀ ਹੇਠਾਂ ਕਰੱਸ਼ਰ ਲਗਾਉਣ ਦੀ ਵੀ ਆਗਿਆ ਦਿੱਤੀ ਗਈ ਹੈ, ਜਿੱਥੇ ਜ਼ਮੀਨ ਮਾਲਕ ਖੁਦ ਆਪਣਾ ਕਰੱਸ਼ਰ ਲਗਾ ਸਕਦੇ ਹਨ। ਮਾਈਨਿੰਗ ਸਥਾਨਾਂ ਦੀ ਪਛਾਣ ਜ਼ਿਲ੍ਹਾ ਸਰਵੇਖਣ ਰਿਪੋਰਟਾਂ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਵਾਤਾਵਰਣੀ ਮਨਜ਼ੂਰੀ ਲੈਣਾ ਲਾਜ਼ਮੀ ਹੋਵੇਗਾ। ਇਹ ਪਹੁੰਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿੱਚ ਸਹਾਇਕ ਹੋਵੇਗੀ ਅਤੇ ਸਰਕਾਰ ਦੀ ਆਮਦਨ ਵਿੱਚ ਵਾਧਾ ਕਰੇਗੀ।
Get all latest content delivered to your email a few times a month.