ਤਾਜਾ ਖਬਰਾਂ
ਚੰਡੀਗੜ੍ਹ, 28 ਮਈ 2025 – ਚੰਡੀਗੜ੍ਹ 'ਚ ਕੋਵਿਡ-19 ਦੇ ਇਕ ਹੋਰ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਪੰਜਾਬ ਤੋਂ ਆਏ ਇੱਕ 40 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਸਾਹ ਲੈਣ ਵਿੱਚ ਆ ਰਹੀ ਮੁਸ਼ਕਲ ਕਾਰਨ GMCH-32 ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਦੀ ਹਾਲਤ ਵਿੱਚ ਸੁਧਾਰ ਨਾ ਆਉਣ ਕਾਰਨ, ਡਾਕਟਰਾਂ ਨੇ ਕੋਵਿਡ ਟੈਸਟ ਕਰਨ ਦਾ ਫੈਸਲਾ ਲਿਆ, ਜੋ ਕਿ ਪਾਜ਼ੀਟਿਵ ਨਿਕਲਿਆ।
GMCH-32 ਦੇ ਡਾਇਰੈਕਟਰ ਡਾ. ਅਤਰੇ ਨੇ ਦੱਸਿਆ ਕਿ ਮਰੀਜ਼ ਨੂੰ ਤੁਰੰਤ ਇਕਾਂਤਵਾਸ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਹਸਪਤਾਲ ਵਿੱਚ ਸੁਰੱਖਿਆ ਦੇ ਸਾਰੇ ਜ਼ਰੂਰੀ ਕਦਮ ਉਠਾਏ ਗਏ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਅਗਲੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ, 10 ਬਿਸਤਰਿਆਂ ਵਾਲੀ ਇਕ ਵਿਸ਼ੇਸ਼ ਆਈਸੋਲੇਸ਼ਨ ਯੂਨਿਟ ਵੀ ਤਿਆਰ ਕੀਤੀ ਗਈ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
Get all latest content delivered to your email a few times a month.