ਤਾਜਾ ਖਬਰਾਂ
IPL 2025 ਦਾ 55ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਦਿੱਲੀ ਕੈਪੀਟਲਸ (DC) ਵਿਚਕਾਰ ਰਾਜੀਵ ਗਾਂਧੀ ਇੰਟਰਨੈਸ਼ਨਲ (ਉਪਲ) ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਸੀਜ਼ਨ 'ਚ ਦੋਵਾਂ ਟੀਮਾਂ ਦੀ ਇਹ ਦੂਜੀ ਮੁਲਾਕਾਤ ਹੈ। ਪਿਛਲੇ ਮੈਚ ਵਿੱਚ ਦਿੱਲੀ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਅਕਸ਼ਰ ਪਟੇਲ ਦੀ ਕਪਤਾਨੀ ਵਾਲੇ ਡੀਸੀ ਇਸ ਮੈਚ ਨੂੰ ਜਿੱਤ ਕੇ ਟਾਪ-5 ਵਿੱਚ ਬਣੇ ਰਹਿਣਾ ਚਾਹੁਣਗੇ, ਚੰਗੀ ਰਨ ਰੇਟ ਨਾਲ ਜਿੱਤ ਕੇ ਟੀਮ ਟਾਪ-4 ਵਿੱਚ ਵੀ ਆ ਸਕਦੀ ਹੈ। ਟੀਮ ਦੇ 10 ਮੈਚਾਂ ਵਿੱਚ 6 ਜਿੱਤਾਂ ਨਾਲ 12 ਅੰਕ ਹਨ।
ਪੈਟ ਕਮਿੰਸ ਦੀ ਅਗਵਾਈ ਵਾਲੀ SRH ਲਈ ਇਹ ਆਖਰੀ ਮੌਕਾ ਹੈ, ਜੋ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਚੁੱਕੇ ਹਨ। ਜੇਕਰ ਟੀਮ ਅੱਜ ਹਾਰਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਦੇ 10 ਮੈਚਾਂ ਵਿੱਚ 3 ਜਿੱਤਾਂ ਨਾਲ 6 ਅੰਕ ਹਨ।
ਦੋਵਾਂ ਟੀਮਾਂ ਦਾ ਪਲੇਇੰਗ-11
ਸਨਰਾਈਜ਼ਰਜ਼ ਹੈਦਰਾਬਾਦ: ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸਚਿਨ ਬੇਵੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਹਰਸ਼ਲ ਪਟੇਲ, ਜੈਦੇਵ ਉਨਾਦਕਟ, ਜੀਸ਼ਾਨ ਅੰਸਾਰੀ, ਈਸ਼ਾਨ ਮਲਿੰਗਾ।
ਇਮਪੈਕਟ ਪਲੇਅਰ - ਟ੍ਰੈਵਿਸ ਹੈੱਡ, ਮੁਹੰਮਦ ਸ਼ਮੀ, ਹਰਸ਼ ਦੁਬੇ, ਰਾਹੁਲ ਚਾਹਰ, ਵਿਆਨ ਮਲਡਰ।
ਦਿੱਲੀ ਕੈਪੀਟਲਜ਼: ਅਕਸ਼ਰ ਪਟੇਲ (ਕਪਤਾਨ), ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ, ਕਰੁਣ ਨਾਇਰ, ਕੇਐੱਲ ਰਾਹੁਲ (ਵਿਕਟਕੀਪਰ), ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਦੁਸ਼ਮੰਥਾ ਚਮੀਰਾ, ਥੰਗਾਰਾਸੂ ਨਟਰਾਜਨ।
ਇਮਪੈਕਟ ਪਲੇਅਰ - ਆਸ਼ੂਤੋਸ਼ ਸ਼ਰਮਾ, ਮੋਹਿਤ ਸ਼ਰਮਾ, ਜੈਕ ਫਰੇਜ਼ਰ ਮੈਗਰਕ, ਸਮੀਰ ਰਿਜ਼ਵੀ, ਮੁਕੇਸ਼ ਕੁਮਾਰ।
Get all latest content delivered to your email a few times a month.