ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤ ਦੇ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਅੱਜ ਤੋਂ ਉੱਤਰੀ ਸੈਨਾ ਦੇ ਕਮਾਂਡਰ ਵਜੋਂ ਅਹੁਦਾ ਸੰਭਾਲਣਗੇ। ਭਾਰਤੀ ਸੈਨਾ ਦੀ ਉੱਤਰੀ ਸੈਨਾ ਕੋਲ ਜੰਮੂ-ਕਸ਼ਮੀਰ ਦੇ ਪੱਛਮ ਵਿੱਚ ਕੰਟਰੋਲ ਰੇਖਾ (LOC) ਅਤੇ ਪੂਰਬ ਵਿੱਚ ਲੱਦਾਖ ਨਾਲ ਲੱਗਦੀ ਚੀਨ ਦੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ।
ਉੱਧਰ, ਪਾਕਿਸਤਾਨ ਨੇ ਆਈਐਸਆਈ ਚੀਫ ਲੈਫਟੀਨੈਂਟ ਜਨਰਲ ਅਸੀਮ ਮਲਿਕ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਨਿਯੁਕਤ ਕੀਤਾ ਹੈ।
ਦੱਸ ਦੇਈਏ ਕਿ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ 1 ਨਵੰਬਰ 2024 ਤੋਂ ਥਲ ਸੈਨਾ ਦੇ ਡਿਪਟੀ ਚੀਫ਼ (ਰਣਨੀਤੀ) ਦਾ ਅਹੁਦਾ ਸੰਭਾਲ ਰਹੇ ਹਨ । 19 ਦਸੰਬਰ 1987 ਨੂੰ ਮਦਰਾਸ ਰੈਜੀਮੈਂਟ ਦੀ ਬਟਾਲੀਅਨ ਵਿੱਚ ਕਮਿਸ਼ਨ ਪ੍ਰਾਪਤ ਕੀਤਾ। ਮੇਜਰ ਜਨਰਲ ਹੁੰਦਿਆਂ, ਉਨ੍ਹਾਂ ਨੂੰ 25ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਵਜੋਂ ਨਿਯੁਕਤ ਕੀਤਾ ਗਿਆ ਸੀ।ਜੰਮੂ-ਕਸ਼ਮੀਰ ਵਿੱਚ 80 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲੀ। ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲ (DGMO) ਵਜੋਂ ਵੀ ਕੰਮ ਕੀਤਾ।
Get all latest content delivered to your email a few times a month.