ਤਾਜਾ ਖਬਰਾਂ
ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ-2025 ਦੇ 48ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (ਡੀਸੀ) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਾਲ ਹੋਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸੀਜ਼ਨ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।
ਦੋਵੇਂ ਟੀਮਾਂ ਅਰੁਣ ਜੇਤਲੀ ਸਟੇਡੀਅਮ 'ਚ 11 ਵਾਰ ਇਕ-ਦੂਜੇ ਖਿਲਾਫ ਖੇਡ ਚੁੱਕੀਆਂ ਹਨ। ਦਿੱਲੀ ਨੇ 5 ਮੈਚ ਜਿੱਤੇ ਅਤੇ ਕੋਲਕਾਤਾ ਨੇ ਸਿਰਫ 5 ਜਿੱਤੇ। ਜਦਕਿ ਇਕ ਮੈਚ ਮੀਂਹ ਕਾਰਨ ਰੱਦ ਹੋ ਗਿਆ। ਕੋਲਕਾਤਾ ਇੱਥੇ 8 ਸਾਲਾਂ ਤੋਂ ਨਹੀਂ ਜਿੱਤ ਸਕਿਆ ਹੈ। ਟੀਮ ਦੀ ਆਖਰੀ ਜਿੱਤ 2017 ਸੀਜ਼ਨ ਵਿੱਚ ਸੀ। ਇਸ ਤੋਂ ਬਾਅਦ 3 ਮੈਚ ਖੇਡੇ ਗਏ, ਸਾਰੇ ਦਿੱਲੀ ਨੇ ਜਿੱਤੇ।
ਦਿੱਲੀ ਕੈਪੀਟਲਜ਼ ਨੇ ਆਈਪੀਐਲ 2025 ਵਿੱਚ ਹੁਣ ਤੱਕ 9 ਵਿੱਚੋਂ 6 ਮੈਚ ਜਿੱਤੇ ਹਨ ਅਤੇ 12 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ 9 ਮੈਚਾਂ 'ਚ 7 ਅੰਕ ਹਨ ਅਤੇ ਉਹ ਸੱਤਵੇਂ ਸਥਾਨ 'ਤੇ ਹੈ।
Get all latest content delivered to your email a few times a month.