ਤਾਜਾ ਖਬਰਾਂ
ਕਰਨਾਲ- ਹਰਿਆਣਾ 'ਚ ਕਰਨਾਲ ਦੇ ਸੈਕਟਰ-6 ਸਥਿਤ ਜੈਨੇਸਿਸ ਕਲਾਸ ਇੰਸਟੀਚਿਊਟ ਦੀ ਇਮਾਰਤ 'ਚ ਮੰਗਲਵਾਰ ਦੁਪਹਿਰ ਨੂੰ ਅੱਗ ਲੱਗ ਗਈ। ਜਿਵੇਂ ਹੀ ਅੱਗ ਲੱਗੀ ਤਾਂ ਉੱਥੇ ਮੌਜੂਦ ਕਰੀਬ 500 ਬੱਚਿਆਂ ਵਿੱਚ ਭਗਦੜ ਮਚ ਗਈ। ਉਹ ਕਲਾਸ ਰੂਮ ਵਿੱਚ ਆਪਣੇ ਬੈਗ ਅਤੇ ਕਿਤਾਬਾਂ ਛੱਡ ਕੇ ਤੁਰੰਤ ਆਪਣੀ ਜਾਨ ਬਚਾਉਣ ਲਈ ਬਾਹਰ ਭੱਜ ਗਏ।ਇਸਟੀਚਿਊਟ ਦੇ ਅੰਦਰ ਕਾਫੀ ਧੂੰਆਂ ਸੀ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਇੰਸਟੀਚਿਊਟ ਨੂੰ ਚਲਾਉਣ ਦੀ ਇਜਾਜ਼ਤ, ਸਮਰੱਥਾ ਆਦਿ ਸਮੇਤ ਕਈ ਹੋਰ ਮਾਮਲਿਆਂ ਦੀ ਜਾਂਚ ਕਰੇਗੀ।ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਪੜ੍ਹਣ ਵਾਲੇ ਬੱਚੇ ਕਿਹੜੇ-ਕਿਹੜੇ ਸਕੂਲਾਂ ਤੋਂ, ਸਕੂਲ ਸਮੇਂ ਦੌਰਾਨ ਕੋਚਿੰਗ ਲਈ ਕਿਵੇਂ ਪਹੁੰਚੇ?
ਇਹ ਹਾਦਸਾ ਕਰੀਬ 12.30 ਵਜੇ ਵਾਪਰਿਆ, ਉਸ ਸਮੇਂ ਸੰਸਥਾ ਵਿੱਚ 500 ਦੇ ਕਰੀਬ ਬੱਚੇ ਪੜ੍ਹਦੇ ਸਨ। ਇਸ ਦੌਰਾਨ ਰਿਕਾਰਡਿੰਗ ਰੂਮ 'ਚੋਂ ਧੂੰਆਂ ਉੱਠਣ ਲੱਗਾ। ਕੁਝ ਬੱਚੇ ਇਸ ਕਮਰੇ ਵਿੱਚ ਬੈਠੇ ਆਪਣੇ ਸ਼ੱਕ( doubt clear) ਦੂਰ ਕਰ ਰਹੇ ਸਨ। ਜਿਵੇਂ ਹੀ ਧੂੰਆਂ ਉੱਠਿਆ, ਉਹ ਬਾਹਰ ਆ ਗਏ ਅਤੇ ਰੌਲਾ ਪਾਇਆ। ਜਦੋਂ ਉੱਥੇ ਮੌਜੂਦ ਅਧਿਆਪਕ ਮੌਕੇ 'ਤੇ ਪਹੁੰਚੇ ਤਾਂ ਰਿਕਾਰਡ ਰੂਮ 'ਚ ਧੂੰਆਂ ਉੱਠ ਰਿਹਾ ਸੀ ਅਤੇ ਅੱਗ ਲੱਗ ਗਈ।ਰਿਕਾਰਡਿੰਗ ਰੂਮ 'ਚ ਅੱਗ ਅਤੇ ਧੂੰਆਂ ਉੱਠਣ ਕਾਰਨ ਬੱਚੇ ਡਰ ਗਏ। ਅਧਿਆਪਕਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ। ਇਸ 'ਤੇ ਬੱਚੇ ਬਾਹਰ ਭੱਜ ਗਏ। ਇਸ ਹਫੜਾ-ਦਫੜੀ ਵਿੱਚ ਕੁਝ ਬੱਚੇ ਕਲਾਸ ਰੂਮ ਵਿੱਚ ਆਪਣੀਆਂ ਕਿਤਾਬਾਂ ਅਤੇ ਬੈਗ ਛੱਡ ਕੇ ਚਲੇ ਗਏ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਫਾਇਰ ਅਫਸਰ ਰਣਦੀਪ ਚੌਹਾਨ ਅਤੇ ਸੈਕਟਰ 32-33 ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਫਾਇਰ ਅਫ਼ਸਰ ਨੇ ਦੱਸਿਆ ਕਿ ਟੀਮ ਨੇ ਕਰੀਬ ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਿਲਹਾਲ ਇਸ ਹਾਦਸੇ ''ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
Get all latest content delivered to your email a few times a month.