ਤਾਜਾ ਖਬਰਾਂ
ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ 'ਚ 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਘਾਟੀ 'ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।ਸੁਰੱਖਿਆ ਬਲਾਂ ਨੇ ਪਿਛਲੇ ਤਿੰਨ ਦਿਨਾਂ 'ਚ ਘਾਟੀ 'ਚ 10 ਅੱਤਵਾਦੀਆਂ ਦੇ ਘਰਾਂ ਨੂੰ ਉਡਾ ਦਿੱਤਾ ਹੈ। ਕੁਪਵਾੜਾ ਦੇ ਕੰਡੀ ਖਾਸ ਇਲਾਕੇ 'ਚ ਇਕ ਅਣਪਛਾਤੇ ਹਮਲਾਵਰ ਨੇ 45 ਸਾਲਾ ਗੁਲਾਮ ਰਸੂਲ ਮਾਗਰੇ ਨੂੰ ਉਨ੍ਹਾਂ ਦੇ ਘਰ 'ਚ ਗੋਲੀ ਮਾਰ ਦਿੱਤੀ। ਮਾਗਰੇ ਇੱਕ ਸਮਾਜ ਸੇਵੀ ਸਨ।
ਦੂਜੇ ਪਾਸੇ ਜਲ ਸੈਨਾ ਨੇ ਅਰਬ ਸਾਗਰ ਵਿੱਚ ਕਈ ਐਂਟੀ-ਸ਼ਿਪ ਫਾਇਰਿੰਗ ਡ੍ਰਿਲਸ ਕੀਤੇ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਬਹੁਤ ਲੰਬੀ ਦੂਰੀ ਤੱਕ ਸਹੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਲ ਸੈਨਾ ਨੇ ਕਿਹਾ ਕਿ ਉਹ ਦੇਸ਼ ਦੀ ਸਮੁੰਦਰੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ।ਇਸ ਦੇ ਨਾਲ ਹੀ ਪਾਕਿਸਤਾਨ ਨੇ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਲਗਾਤਾਰ ਤੀਜੇ ਦਿਨ ਐਲਓਸੀ 'ਤੇ ਗੋਲੀਬਾਰੀ ਕੀਤੀ। ਇਹ ਗੋਲੀਬਾਰੀ ਤੁਟਮਾਰੀ ਗਲੀ ਅਤੇ ਰਾਮਪੁਰ ਸੈਕਟਰ ਵਿੱਚ ਕੀਤੀ ਗਈ। ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਅਜੇ ਸਾਹਮਣੇ ਨਹੀਂ ਆਈ ਹੈ।
Get all latest content delivered to your email a few times a month.