ਤਾਜਾ ਖਬਰਾਂ
ਫਿਰੋਜ਼ਪੁਰ- ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜਿਆ ਗਿਆ ਬੀਐਸਐਫ ਦਾ ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। 3 ਫਲੈਗ ਮੀਟਿੰਗਾਂ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਫੌਜੀ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਹਾਈਕਮਾਂਡ ਤੋਂ ਹੁਕਮ ਨਹੀਂ ਮਿਲਦੇ ਉਹ ਸਿਪਾਹੀ ਨੂੰ ਰਿਹਾਅ ਨਹੀਂ ਕਰਨਗੇ।
ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਨੂੰ ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ (ਡੀਜੀ) ਨੇ ਜਵਾਨ ਨੂੰ ਰਿਹਾਅ ਕਰਵਾਉਣ ਲਈ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਗੱਲ ਕੀਤੀ ਹੈ।
ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮ ਸੁੰਦਰ ਸਾਹੂ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਭਰਾ ਦੀ ਰਿਹਾਈ ਲਈ ਮਦਦ ਦੀ ਅਪੀਲ ਕੀਤੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਪੀਕੇ ਸਿੰਘ ਦੀ ਰਿਹਾਈ 'ਚ ਦੇਰੀ ਹੋ ਰਹੀ ਹੈ।ਜਵਾਨ ਪੀਕੇ ਸਿੰਘ ਦੀ ਮਾਂ ਦੇਵੰਤੀ ਦੇਬੀ ਸਾਹੂ ਅਤੇ ਪਿਤਾ ਭੋਲੇਨਾਥ ਸਾਹੂ ਨੇ ਕਿਹਾ-"ਸਾਡਾ ਪੁੱਤਰ ਸਹੀ-ਸਲਾਮਤ ਘਰ ਆ ਜਾਵੇ। ਉਸ ਦੀ ਪਤਨੀ ਰਜਨੀ ਸਾਹੂ ਦਾ ਰੋ-ਰੋ ਕੇ ਬੁਰਾ ਹਾਲ ਹੈ, । ਧਿਆਨ ਰੱਖੋ ਕਿ ਉਸ ਨੂੰ ਤਸੀਹੇ ਨਾ ਦਿੱਤੇ ਜਾਣ।ਪੀਕੇ ਸਾਹੂ ਦੀ ਪਤਨੀ ਰਜਨੀ ਸਾਹੂ ਨੇ ਕਿਹਾ, "ਮੈਂ ਉਨ੍ਹਾਂ ਨਾਲ ਆਖਰੀ ਵਾਰ ਮੰਗਲਵਾਰ (22 ਅਪ੍ਰੈਲ) ਰਾਤ ਨੂੰ ਗੱਲ ਕੀਤੀ ਸੀ। ਮੈਂ ਬੱਸ ਚਾਹੁੰਦੀ ਹਾਂ ਕਿ ਉਹ ਜਲਦੀ ਘਰ ਪਰਤ ਆਉਣ।"
Get all latest content delivered to your email a few times a month.