ਤਾਜਾ ਖਬਰਾਂ
ਚੰਡੀਗੜ੍ਹ:- ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਨਾਂ ਵਿਰੁੱਧ 32 ਬੰਬਾਂ ਦੇ ਬਿਆਨ ਨੂੰ ਲੈ ਕੇ ਪੰਜਾਬ ਦੇ ਮੋਹਾਲੀ ਸਾਈਬਰ ਸੈਲ ਥਾਣੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ , ਅੱਜ ਦੂਜੀ ਵਾਰ ਸੱਤ ਘੰਟੇ ਤੱਕ ਪੁਲਿਸ ਨੇ ਪੁੱਛਗਿਛ ਕੀਤੀ । ਅੱਜ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਇਕੱਲਿਆਂ ਹੀ ਸਾਈਬਰ ਥਾਣੇ ਵਿੱਚ ਕਈ ਸਵਾਲ ਪੁੱਛੇ ਗਏ । ਗਰਨੇਡਾਂ ਬਾਰੇ ਵੀ , ਸੂਤਰ ਦੱਸਦੇ ਹਨ ਕਿ ਉਹਨਾਂ ਨੂੰ ਅੱਜ ਫੜੇ ਗਏ ਆਰਡੀਐਕਸ ਅਤੇ ਪੰਜ ਗਰਨੇਡਾਂ ਬਾਰੇ ਵੀ ਪੁੱਛਿਆ। ਇਸ ਸਮੇਂ ਭਾਵੇਂ ਕਿ ਮੋਹਾਲੀ ਦੇ ਸੱਤ ਫੇਸ ਜਿੱਥੇ ਕਿ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿਛ ਚੱਲ ਰਹੀ ਸੀ ਉਸ ਮੁੱਖ ਮਾਰਗ ਨੂੰ ਪੁਲਿਸ ਨੇ ਇੱਕ ਪਾਸਾ ਬੰਦ ਕੀਤਾ ਹੋਇਆ ਸੀ ਅਤੇ ਕਾਂਗਰਸੀ ਸਮਰਥਕ ਪਹਿਲਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ ਅਤੇ ਦੇਰ ਸ਼ਾਮ ਤੱਕ ਗਿਣਤੀ ਥੋੜੀ ਹੋ ਗਈ ਅਤੇ ਵੱਡਾ ਲੀਡਰ ਕੋਈ ਸਾਹਮਣੇ ਨਹੀਂ ਇਸ ਸਮੇਂ ਸਾਹਮਣੇ ਆਇਆ ਜਦੋਂ ਪ੍ਰਤਾਪ ਸਿੰਘ ਬਾਜਵਾ ਲੰਬੀ ਪੁੱਛਗਿਛ ਤੋਂ ਬਾਹਰ ਆਏ । ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਸਾਫ ਹੀ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਕਿ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦੇਣਾ ਸਗੋਂ ਉਹਨਾਂ ਨੂੰ ਹਾਈਕੋਰਟ ਵੱਲੋਂ ਰੋਕ ਲਗਾਈ ਗਈ ਹੈ ਤੇ ਉਹ ਪੱਤਰਕਾਰਾਂ ਤੋਂ ਬਚਦੇ ਆਪਣੀ ਗੱਡੀ ਵਿੱਚ ਸੁਰੱਖਿਆ ਪਹਿਰੇ ਹੇਠ ਚਲੇ ਗਏ ।
ਦੱਸਿਆ ਜਾ ਰਿਹਾ ਹੈ ਕਿ ਬਾਜਵਾ ਨੇ ਪੁਲਿਸ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਗ੍ਰਨੇਡ ਦੇ ਬਿਆਨ ਲਈ ਅਜੇ ਵੀ ਕੋਈ ਸੋਰਸ ਨਹੀਂ ਦਿੱਤਾ ਗਿਆ ਹੈ। ਇਹ ਵ ਜਾਣਕਾਰੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਪ੍ਰਤਾਪ ਬਾਜਵਾ ਤੋਂ ਤਿੰਨ ਸਵਾਲ ਪੁੱਛੇ, ਜਿਸ'ਚ ਉਨ੍ਹਾਂ ਨੇ ਤਿੰਨੋਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਬਾਜਵਾ ਦੇ ਅਖਬਾਰ ਵਿੱਚ ਦਿੱਤੇ ਆਪਣੇ ਬਿਆਨ ਦਾ ਆਧਾਰ ਵੀ ਨਹੀਂ ਦੇ ਸਕੇ, - 32 ਬੰਬ ਕਿੱਥੇ ਹਨ? ਇਸ ਸਵਾਲ ਦਾ ਬਾਜਵਾ ਕੋਲ ਕੋਈ ਜਵਾਬ ਨਹੀਂ ਹੈ।
Get all latest content delivered to your email a few times a month.