🟢IPL🏏42th Match, RCB vs RR# ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
IPL ਦੇ 42ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਰਾਜਸਥਾਨ ਰਾਇਲਜ਼ (RR) ਨਾਲ ਹੋ ਰਿਹਾ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੋਵੇਂ ਟੀਮਾਂ ਇਸ ਸੀਜ਼ਨ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ, ਪਿਛਲਾ ਮੈਚ ਬੈਂਗਲੁਰੂ ਨੇ ਜਿੱਤਿਆ ਸੀ।
ਆਰਸੀਬੀ ਨੇ ਇਸ ਸੀਜ਼ਨ 'ਚ ਆਪਣੇ ਘਰੇਲੂ ਮੈਦਾਨ 'ਤੇ ਇਕ ਵੀ ਮੈਚ ਨਹੀਂ ਜਿੱਤਿਆ, ਟੀਮ ਤਿੰਨੋਂ ਮੈਚ ਹਾਰ ਗਈ। ਹਾਲਾਂਕਿ, ਟੀਮ ਨੇ ਘਰ ਤੋਂ ਦੂਰ ਸਾਰੇ ਪੰਜ ਮੈਚ ਜਿੱਤੇ, ਇਸ ਲਈ ਆਰਸੀਬੀ 10 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਦੂਜੇ ਪਾਸੇ ਰਾਜਸਥਾਨ ਦੀ ਟੀਮ ਸਿਰਫ਼ 2 ਮੈਚ ਜਿੱਤ ਸਕੀ ਹੈ, ਟੀਮ ਦੇ ਸਿਰਫ਼ 4 ਅੰਕ ਹਨ।
ਦੋਵਾਂ ਟੀਮਾਂ ਦੀ ਪਲੇਇੰਗ- 11
ਰਾਇਲ ਚੈਲੇਂਜਰਜ਼ ਬੰਗਲੌਰ: ਰਜਤ ਪਾਟੀਦਾਰ (ਕਪਤਾਨ), ਫਿਲ
ਸੌਲਟ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਜਿਤੇਸ਼ ਸ਼ਰਮਾ (ਕਪਤਾਨ), ਕੁਮਲ ਪੰਡਯਾ, ਰੋਮੀਓ ਸ਼ੈਫਰਡ, ਟਿਮ ਡੇਵਿਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ।
ਇਮਪੈਕਟ ਪਲੇਅਰ- ਸੁਯਸ਼ ਸ਼ਰਮਾ, ਰਸੀਖ ਸਲਾਮ, ਮਨੋਜ ਭਾਂਡੇਗੇ, ਜੈਕਬ ਬੈਥਲ, ਸਵਪਨਿਲ ਸਿੰਘ।
ਰਾਜਸਥਾਨ ਰਾਇਲਜ਼: ਰਿਆਨ ਪਰਾਗ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮ ਦੂਬੇ, ਨਿਤੀਸ਼ ਰਾਣਾ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ, ਜੋਫਰਾ ਆਰਚਰ, ਫਜ਼ਲਹਕ ਫਾਰੂਕੀ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ।
ਇੰਪੈਕਟ ਪਲੇਅਰ: ਵੈਭਵ ਸੂਰਿਆਵੰਸ਼ੀ, ਯੁੱਧਵੀਰ