ਤਾਜਾ ਖਬਰਾਂ
ਅੰਮ੍ਰਿਤਸਰ- ਅੰਮ੍ਰਿਤਸਰ ਪੰਜਾਬੀ ਫਿਲਮੀ ਅਦਾਕਾਰ ਤੇ ਕਈ ਸੁਪਰ ਹਿਟ ਫਿਲਮਾਂ ਦੇ ਚੁੱਕੇ ਅਦਾਕਾਰ ਗੱਗੂ ਗਿੱਲ ਅੱਜ ਗੁਰੂ ਨਗਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕਾਫੀ ਦੇਰ ਤੋਂ ਦਿੱਲੀ ਤਮੰਨਾ ਸੀ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕ ਕੇ ਹਨ ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਗੁਰੂ ਘਰ ਵਿੱਚ ਮੱਥਾ ਟੇਕਣ ਦਾ ਤੇ ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ 16 ਮਈ ਨੂੰ ਉਨਾਂ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸ਼ੌਂਕੀ ਸਰਦਾਰਾ ਜਿਸ ਵਿੱਚ ਉਹ ਅਦਾਕਾਰ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਉਣਗੇ ਉਹਨਾਂ ਕਿਹਾ ਕਿ ਉਹਨਾਂ ਦੀਆਂ ਕਈ ਸੁਪਰ ਹਿਟ ਫਿਲਮਾਂ ਹੋ ਚੁੱਕੀਆਂ ਹਨ ਜਿਵੇਂ ਸਿਕੰਦਰਾ ਬਦਲਾ ਜੱਟੀ ਦਾ ਜੱਟ ਤੇ ਜਮੀਨ ਉਹਨਾਂ ਦੀ ਪਸੰਦੀਦਾ ਫਿਲਮਾਂ ਹਨ ਜਿਸ ਵਿੱਚ ਉਹਨਾਂ ਬਹੁਤ ਵਧੀਆ ਰੋਲ ਨਿਭਾਇਆ ਹੈ ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਵੀ ਫਿਲਮ ਕਰਨ ਦੀ ਤਮੰਨਾ ਹੋਈ ਤੇ ਉਹ ਚਾਹੁੰਦੇ ਹਨ ਕਿ ਸਿੱਖ ਇਤਿਹਾਸ ਨਾਲ ਜੁੜੀ ਹਰੀ ਸਿੰਘ ਨਲਵੇ ਦੇ ਉੱਪਰ ਫਿਲਮ ਬਣਾਉਣ ਜਿਸ ਦਾ ਕਿਰਦਾਰ ਉਹ ਬੜੀ ਖੁਸ਼ੀ ਨਾਲ ਨਿਭਾਉਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਜੋ ਨਸ਼ੇ ਤੋਂ ਬਚਣਾ ਚਾਹੀਦਾ ਹੈ ਨਸ਼ਾ ਉਹਨਾਂ ਦੀ ਰਸ ਰੱਸ ਵਿੱਚ ਵੜ ਰਿਹਾ ਇਸ ਕਰਕੇ ਮਾਂ ਪਿਓ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਪਾਸੇ ਲਾਣ ਅਤੇ ਖੇਡਾਂ ਦੇ ਵਿੱਚ ਲਾਣ ਤਾਂ ਜੋ ਚੰਗਾ ਸਮਾਜ ਦੇ ਵਿੱਚ ਉਹਨਾਂ ਦਾ ਯੋਗਦਾਨ ਹਾਸਲ ਹੋ ਸਕੇ ਤੇ ਉਹਨਾਂ ਕਿਹਾ ਕਿ ਇਕੱਲੀਆਂ ਸਰਕਾਰਾਂ ਤੇ ਸਮਾਜ ਸੇਵਕ ਸੰਸਥਾਵਾਂ ਦੇ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਤੱਕ ਲੋਕ ਖੁਦ ਨਹੀਂ ਜਾਗਰਕ ਹੋਣਗੇ ਜੇਕਰ ਲੋਕ ਜਾਗਰੂਕ ਹੋਣਗੇ ਤਾਂ ਹੀ ਅਸੀਂ ਨਸ਼ੇ ਤੋਂ ਪਿੱਛਾ ਛੁਡਾ ਸਕਦੇ ਹਾਂ।
Get all latest content delivered to your email a few times a month.