ਤਾਜਾ ਖਬਰਾਂ
ਮੁੰਬਈ- ਫੂਲ ਔਰ ਅੰਗਾਰੇ, ਰਾਜਾ ਕੀ ਆਏਗੀ ਬਾਰਾਤ, ਬਾਦਲ ਅਤੇ ਕਯਾਮਤ ਵਰਗੀਆਂ ਫਿਲਮਾਂ ਬਣਾਉਣ ਵਾਲੇ ਮਸ਼ਹੂਰ ਨਿਰਮਾਤਾ ਸਲੀਮ ਅਖਤਰ ਦਾ 8 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਨਿਰਮਾਤਾ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ 82 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।ਨਿਰਮਾਤਾ ਸਲੀਮ ਅਖਤਰ ਲੰਬੇ ਸਮੇਂ ਤੋਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਸਨ। ਉਸ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਨੂੰ ਉਮਰ ਸੰਬੰਧੀ ਸਮੱਸਿਆਵਾਂ ਸਨ।ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੰਬਈ ਵਿੱਚ ਇਰਲਾ ਮਸਜਿਦ ਦੇ ਕੋਲ ਸਥਿਤ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਸ਼ਮਾ ਅਖਤਰ ਅਤੇ ਪੁੱਤਰ ਸਮਦ ਅਖਤਰ ਛੱਡ ਗਏ ਹਨ।
Get all latest content delivered to your email a few times a month.