ਤਾਜਾ ਖਬਰਾਂ
ਮਾਨਸਾ, 6 ਅਪ੍ਰੈਲ 2025 ( ਸੰਜੀਵ ਜਿੰਦਲ ) : ਜਿਲ੍ਹਾ ਮੈਜਿਸਟ੍ਰੇਟ ਸ਼੍ਰੀ ਕੁਲਵੰਤ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈ/ਸ ਸਟੈਪ 2 ਵਰਲਡ, ਇਮੀਗ੍ਰੇਸ਼ਨ ਸਰਵਿਸ ਨਿਊ ਕੋਰਟ ਰੋਡ, ਦਲਬੀਰ ਐਮ.ਸੀ. ਸਟਰੀਟ, ਸਾਹਮਣੇ ਕੋਰਟ ਕੰਪਲੈਕਸ ਮਾਨਸਾ ਜਿਲ੍ਹਾ ਦੇ ਨਾਮ ਤੇ ਇਮੀਗ੍ਰੇਸ਼ਨ ਸਰਵਿਸਿਜ਼ ਦਾ ਲਾਇਸੰਸ ਨੰਬਰ 95/ਆਰਮਜ਼ ਬਰਾਂਚ ਮਿਤੀ 16-01-2024 ਤੁਰੰਤ ਪ੍ਰਭਾਵ ਨਾਲ ਰੱੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਹਿਊਮਨ ਸਮੱਗਲਿੰਗ ਐਕਟ 2012 (ਪੰਜਾਬ ਐਕਟ ਨੰਬਰ 2 ਆਫ਼ 2013 (ਨੋਟੀਫਿਕੇਸ਼ਨ ਨੰਬਰ ਜੀ.ਐਸ.ਆਾਰ 49/ਪੀ.ਏ. 2/2013/ਐਸ.18 ਏਐਮਡੀ (1) ਮਿਤੀ 16—09—2014) ਰਾਹੀਂ ਸੋਧਿਆ ਨਾਮ (ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਤਹਿਤ ਸ਼੍ਰੀ ਹਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਬੁਰਜ ਸੇਮਾ ਤਹਿਸੀਲ ਮੋੜ ਮੰਡੀ ਜਿਲ੍ਹਾ ਬਠਿੰਡਾ ਨੂੰ ਸਟੈਪ 2 ਵਰਲਡ, ਇਮੀਗ੍ਰੇਸ਼ਨ ਸਰਵਿਸ ਨਿਊ ਕੋਰਟ ਰੋਡ, ਦਲਬੀਰ ਐਮ.ਸੀ. ਸਟਰੀਟ, ਸਾਹਮਣੇ ਕੋਰਟ ਕੰਪਲੈਕਸ ਮਾਨਸਾ ਜਿ਼ਲ੍ਹਾ ਦੇ ਨਾਮ ਤੇ ਇਮੀਗ੍ਰੇਸ਼ਨ ਸਰਵਿਸਿਜ਼ ਦਾ ਲਾਇਸੰਸ ਨੰਬਰ 95/ਆਰਮਜ਼ ਬਰਾਂਚ ਮਿਤੀ 16-1-2024 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 1 ਜਨਵਰੀ 2029 ਤੱਕ ਸੀ।
ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਵੱਲੋਂ ਇਸ ਦਫ਼ਤਰ ਵਿਖੇ ਦਰਖ਼ਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਉਸਨੂੰ ਬਾਕੀ ਹਿੱਸੇਦਾਰਾਂ ਵੱਲੋਂ ਪਾਵਰ ਆਫ਼ ਅਟਾਰਨੀ ਦਿੱਤੀ ਹੋਈ ਹੈ।ਮਾਰਕਿਟ ਵਿੱਚ ਵਿਦਿਆਰਥੀ ਨਾ ਹੋਣ ਕਾਰਨ ਫਰਮ ਘਾਟੇ ਵਿੱਚ ਚੱਲ ਰਹੀ ਸੀ। ਜਿਸ ਕਾਰਨ ਜੁਲਾਈ 2024 ਤੋਂ ਉਨ੍ਹਾਂ ਦਾ ਸੈਂਟਰ ਬੰਦ ਪਿਆ ਹੈ।ਉਹ ਅੱਗੇ ਫਰਮ ਹੇਠ ਕੰਮ ਨਹੀਂ ਕਰ ਸਕਦੇ ਇਸ ਲਈ ਉਨ੍ਹਾਂ ਦਾ ਲਾਇਸੰਸ ਕੈਂਸਲ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਐਕਟ/ਰੂਲਜ਼ ਮੁਤਾਬਿਕ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿ਼ਲਾਫ਼ ਕੋਈ ਵੀ ਸਿਕਾਇਤ ਲਈ ਭਰਪਾਈ ਕਰਨ ਦਾ ਸ਼੍ਰੀ ਹਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਖੁਦ ਜਿ਼ੰਮੇਵਾਰ ਹੋਵੇਗਾ।
Get all latest content delivered to your email a few times a month.