ਤਾਜਾ ਖਬਰਾਂ
ਸ਼੍ਰੀ ਮੁਕਤਸਰ ਸਾਹਿਬ- ਡਾ. ਅਖਿਲ ਚੌਧਰੀ, ਆਈ.ਪੀ.ਐਸ., ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਤੀਬਰ ਕਾਰਵਾਈ ਕੀਤੀ ਜਾ ਰਹੀ ਹੈ। ਖਾਸ ਇਨਪੁੱਟ ਦੀ ਬੁਨਿਆਦ 'ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਵਿਚ SP(D) ਅਤੇ DSP(D) ਦੀ ਨਿਗਰਾਨੀ ਹੇਠ ਇੱਕ ਨਿਯੰਤਰਤ ਅਪਰੇਸ਼ਨ ਚਲਾਇਆ ਗਿਆ, ਜਿਸ ਵਿਚ ਵਪਾਰਕ ਮਾਤਰਾ ਵਿਚ ਅਫੀਮ ਬਰਾਮਦ ਹੋਈ ਅਤੇ ਇੰਟਰ-ਸਟੇਟ ਡਰੱਗ ਰੈਕਟ ਵਿਚ ਸ਼ਾਮਲ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਮਾਮਲੇ ਦੀ ਜਾਣਕਾਰੀ:
FIR ਨੰ: 66 ਮਿਤੀ 16.04.2025, ਧਾਰਾ 18-B NDPS ਐਕਟ ਅਧੀਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿੱਚ ਦਰਜ।
ਦੋਸ਼ੀ:
1. ਸ਼ਗੁਨ ਸਿੰਘ ਪੁੱਤਰ ਰਘੁਬੀਰ ਸਿੰਘ, ਨਿਵਾਸੀ ਜਵਾਹਰ ਵਾਲਾ ਰੋਡ, ਪਿੰਡ ਖੱਪਿਆਂ ਵਾਲੀ, ਸ੍ਰੀ ਮੁਕਤਸਰ ਸਾਹਿਬ
ਪਿਛਲੇ ਮਾਮਲੇ:
FIR No. 310 ਮਿਤੀ 25.12.2002, ਧਾਰਾ Excise Act, ਥਾਣਾ ਸਦਰ SMS (150 ਲੀਟਰ ਲਾਹਣ)
FIR No. 311 ਮਿਤੀ 25.12.2002, Excise Act, ਥਾਣਾ ਸਦਰ SMS (30 ਲੀਟਰ ਲਾਹਣ)
FIR No. 52 ਮਿਤੀ 02.03.2006, ਧਾਰਾ 15 NDPS Act, ਥਾਣਾ ਸਦਰ SMS (104 ਕਿਲੋ ਪੋਪੀ ਹਸਕ) – (ਬਰੀ 19.03.2009)
FIR No. 14 ਮਿਤੀ 14.10.2005, IPC 379, 411, 420, 467, 468, 471, ਥਾਣਾ ਗੁਰੂਹਰਸਹਾਏ
FIR No. 241 ਮਿਤੀ 23.12.2007, NDPS Act 18/61/85, ਥਾਣਾ ਸਦਰ SMS (ਸਜ਼ਾ ਹੋਈ)
2. ਸੰਦੀਪ ਕੁਮਾਰ ਉਰਫ਼ ਲੱਡੀ ਪੁੱਤਰ ਵਲੈਤੀ ਰਾਮ, ਨਿਵਾਸੀ ਪਿੰਡ ਰੋੜਾਂਵਾਲੀ, ਸ੍ਰੀ ਮੁਕਤਸਰ ਸਾਹਿਬ
ਪਿਛਲਾ ਮਾਮਲਾ:
FIR No. 70 ਮਿਤੀ 21.07.2012, IPC 326, 324, 323, 148, 149, ਥਾਣਾ ਸਦਰ SMS
ਬਰਾਮਦਗੀ:
2.7 ਕਿਲੋ ਅਫੀਮ
1 ਟੋਯੋਟਾ ਕਰੋਲਾ ਕਾਰ (PB 61 E 1641)
ਇਹ ਮਾਮਲਾ ਹਾਲੇ ਜਾਂਚ ਅਧੀਨ ਹੈ, ਜਿਸ ਤਹਿਤ ਪੂਰੇ ਸਪਲਾਈ ਜਾਲ ਦੀ ਪਛਾਣ ਅਤੇ ਡਰੱਗ ਨੈਟਵਰਕ ਦੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ।
SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਨਸ਼ਿਆਂ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਹੇਠ ਲਿਖੇ ਹੈਲਪਲਾਈਨ ਨੰਬਰਾਂ ‘ਤੇ ਸਾਂਝੀ ਕਰੋ, ਤਾਂ ਜੋ ਪੁਲਿਸ ਅਤੇ ਜਨਤਾ ਮਿਲ ਕੇ ਨਸ਼ਿਆਂ ਦੇ ਕੁਰਾਹੇ ਨੂੰ ਸਮਾਜ ਤੋਂ ਖਤਮ ਕਰ ਸਕਣ।
Get all latest content delivered to your email a few times a month.