ਤਾਜਾ ਖਬਰਾਂ
ਮੁੱਲਾਂਪੁਰ ਸ਼ਹਿਰ ਦੇ ਮਸ਼ਹੂਰ ਰਾਜੂ ਜਿਊਲਰਜ ਦੇ ਮਾਲਕ ਪਰਮਿੰਦਰ ਸਿੰਘ ਲਵਲੀ ਪੁੱਤਰ ਕੁਲਦੀਪ ਸਿੰਘ ਈਸੇਵਾਲ ਦੀ ਬੀਤੀ ਰਾਤ ਪਿੰਡ ਮਲਕ ਵਿਖੇ ਵਿਆਹ ਸਮਾਗਮ ਦੌਰਾਨ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਮਲਕ ਵਿਖੇ ਕਿਸੇ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਤੇ ਪਰਮਿੰਦਰ ਸਿੰਘ ਲਵਲੀ ਜਾਗੋ ਤੇ ਗਏ ਹੋਏ ਸਨ ਰਾਤ ਕਰੀਬ 9 ਵਜੇ ਫਲੋਰ ਤੇ ਨੱਚਣ ਟੱਪਣ ਦੌਰਾਨ ਅਚਾਨਕ ਉਹਨਾਂ ਦੇ ਗੋਲੀ ਲੱਗ ਗਈ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੋਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਸਬ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਿਲ ਹਸਪਤਾਲ ਜਗਰਾਉਂ ਵਿਖੇ ਰੱਖਵਾਇਆ ਗਿਆ ਨਾਮਵਾਰ ਰਾਜੂ ਜਿਊਲਰਜ ਨੂੰ ਪਹਿਲਾ ਵੀ ਗੈਂਗਸਟਰਾਂ ਵੱਲੋਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਸਨ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮੁੱਲਾਂਪੁਰ ਦਾਖਾ ਸ਼ਹਿਰ ਦੇ ਲੋਕਾਂ ਨੂੰ ਮਿਲੀ ਤਾਂ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ।
Get all latest content delivered to your email a few times a month.