ਤਾਜਾ ਖਬਰਾਂ
ਅੰਮ੍ਰਿਤਸਰ- ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਮੂਡ ਚ ਨਜ਼ਰ ਆ ਰਹੀ ਹ ਦੂਸਰੇ ਪਾਸੇ ਅੱਜ ਡੀਆਈਜੀ ਬਾਰਡਰ ਰੇਂਜ ਵੱਲੋਂ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਅਤੇ ਪਠਾਣਕੋਟ ਚਾਰ ਸਰਹੱਦੀ ਜਿਲਿਆ ਚ ਨਸ਼ਿਆਂ ਤੇ ਅੱਤਵਾਦ ਤੇ ਠੱਲ ਪਾਉਣ ਚ ਮਿਲੀਆਂ ਪੁਲਿਸ ਨੂੰ ਕਾਮਯਾਬੀਆਂ ਦੇ ਮਾਮਲੇ ਚ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦਾ ਰਿਪੋਰਟ ਕਾਰਡ ਡੀਆਈਜੀ ਬਾਰਡਰ ਰੇਂਜ ਵੱਲੋਂ ਪੇਸ਼ ਕੀਤਾ ਗਿਆ। ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ 483 ਐਨਡੀਪੀਐਸ ਐਕਟ ਦੇ ਮਾਮਲੇ ਪੁਲਿਸ ਵੱਲੋਂ ਦਰਜ ਕੀਤੇ ਗਏ ਆ ਜਿਸ ਦੇ ਵਿੱਚ 706 ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਇਸੇ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਨੇ 114 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਅਤੇ ਇਸ ਤੋਂ ਇਲਾਵਾ 62 ਲੱਖ ਜਿਹੜੀ ਦੇ ਕਰੀਬ ਡਰੱਗ ਮਣੀ ਬਰਾਮਦ ਕੀਤੀ ਹ ਤੇ 4 ਹਜ਼ਾਰ ਅਮਰੀਕਾ ਡਾਲਰ ਵੀ ਪੁਲਿਸ ਨੇ ਬਰਾਮਦ ਕੀਤੇ ਹਨ ਅਤੇ ਤਿੰਨ ਵੱਡੇ ਗੈਂਗਾਂ ਦਾ ਵੀ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਨਾਲ ਹੀ 22 ਦੇ ਕਰੀਬ ਭਗੋੜੇ ਵਿਅਕਤੀ ਵੀ ਕਾਬੂ ਕੀਤੇ ਹਨ ਡੀਆਈਜੀ ਬਾਰਡਰ ਰੇਂਜ ਨੇ ਦੱਸਿਆ ਕਿ ਤੇ ਇਹਨਾਂ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਗਏ ਹਨ ਅਤੇ 27 ਹੋਰ ਤਸਕਰਾਂ ਦੇ ਘਰਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਸ ਤੋਂ ਇਲਾਵਾ ਪਾਕਿਸਤਾਨ ਤੋਂ ਲਿਆਂਦੇ ਗਏ ਕੁੱਲ 68 ਪਿਸਤੋਲ ਵੀ ਰਿਕਵਰ ਕੀਤੇ ਗਏ ਹਨ ਅਤੇ 162 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਅਤੇ ਇਸ ਤੋਂ ਇਲਾਵਾ ਤਿੰਨ ਹੈਂਡ ਗਰਨੇਡ ਵੀ ਪੁਲਿਸ ਨੇ ਬਰਾਮਦ ਕੀਤੇ ਹਨ ਉਹਨਾਂ ਦੱਸਿਆ ਕਿ ਦਿਹਾਤੀ ਇਲਾਕਿਆਂ ਦੇ ਵਿੱਚ ਗਰਨੇਡ ਹਮਲਿਆਂ ਦੇ ਵਿੱਚ 14 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਜਿਨਾਂ ਚੋਂ ਕਿ ਚਾਰ ਆਰੋਪੀਆਂ ਦੀ ਐਨਕਾਊਂਟਰ ਚੋਂ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੋਇਆ ਹੈ। ਅਤੇ ਇਸ ਦੇ ਨਾਲ ਹੀ ਵਿਦੇਸ਼ ਚ ਬੈਠੇ ਹੈਪੀ ਪਾਸ਼ੀਆਂ ਜੀਵਨ ਫੌਜੀ ਆਦਿ ਨੂੰ ਵੀ ਜਲਦ ਕਾਬੂ ਕਰਕੇ ਭਾਰਤ ਲਿਆਂਦੇ ਜਾਣ ਦੇ ਅਸਾਰ ਹਨ। ਉਹਨਾਂ ਕਿਹਾ ਕਿ ਦਹਿਸ਼ਤ ਫੈਲਾਉਣ ਲਈ ਕੀਤੇ ਗਏ ਗਰਨੇਡ ਅਟੈਕਾਂ ਅਤੇ ਗੋਲੀਬਾਰੀ ਦੇ ਵਿੱਚ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਲੁੱਟਾ ਖੋਹਾਂ ਵਿੱਚ ਇਕ ਕਰੋੜ 500 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਆਸਾਮ ਦੀ ਡਿੱਬੜੁਗੜ ਜੇਲ ਦੇ ਵਿੱਚ ਬੰਦ ਅੰਮ੍ਰਿਤ ਪਾਲ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਕਾਨੂੰਨ ਆਪਣਾ ਰਸਤਾ ਖੁਦ ਅਖਤਿਆਰ ਕਰ ਰਿਹਾ ਤੇ ਅਜਨਾਲੇ ਥਾਣੇ ਤੇ ਹੋਏ ਮਾਮਲੇ 'ਚ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.