ਤਾਜਾ ਖਬਰਾਂ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ।ਸਭ ਤੋਂ ਪਹਿਲਾਂ ਉਹ ਊਧਮਪੁਰ 'ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ (ਚਨਾਬ ਬ੍ਰਿਜ) ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਕਟੜਾ (ਮਾਤਾ ਵੈਸ਼ਨੋ ਦੇਵੀ) ਪਹੁੰਚਣਗੇ ਅਤੇ ਜੰਮੂ-ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਜੰਮੂ ਰੇਲਵੇ ਸਟੇਸ਼ਨ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਕਟੜਾ ਤੋਂ ਆਰਜ਼ੀ ਤੌਰ 'ਤੇ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਹ ਟਰੇਨ ਅਗਸਤ ਤੋਂ ਜੰਮੂ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ।25 ਜਨਵਰੀ ਨੂੰ ਕਟੜਾ-ਸ਼੍ਰੀਨਗਰ ਰੇਲਗੱਡੀ ਦਾ ਟ੍ਰਾਇਲ ਕੀਤਾ ਗਿਆ ਸੀ, ਜੋ ਸਫਲ ਰਿਹਾ ਸੀ। ਰੇਲਗੱਡੀ ਸਵੇਰੇ 8 ਵਜੇ ਕਟੜਾ ਤੋਂ ਰਵਾਨਾ ਹੋਈ ਅਤੇ 11 ਵਜੇ ਕਸ਼ਮੀਰ ਦੇ ਆਖਰੀ ਸਟੇਸ਼ਨ ਸ਼੍ਰੀਨਗਰ ਪਹੁੰਚੀ। ਭਾਵ 160 ਕਿਲੋਮੀਟਰ ਦਾ ਸਫਰ 3 ਘੰਟੇ ਵਿੱਚ ਪੂਰਾ ਹੋ ਗਿਆ।
Get all latest content delivered to your email a few times a month.