ਤਾਜਾ ਖਬਰਾਂ
ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਨੇ ਰਾਹਤ ਪ੍ਰੋਗਰਾਮ ਸ਼ੁਰੂ ਕਰਨ ਲਈ ਮਿਆਂਮਾਰ ਨੂੰ 5 ਮਿਲੀਅਨ ਡਾਲਰ (43 ਕਰੋੜ ਰੁਪਏ) ਦਿੱਤੇ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ 120 ਬਚਾਅ ਕਰਮਚਾਰੀਆਂ ਅਤੇ ਜ਼ਰੂਰੀ ਸਮਾਨ ਦੇ ਨਾਲ ਦੋ ਜਹਾਜ਼ ਭੇਜੇ। ਚੀਨੀ ਬਚਾਅ ਟੀਮ ਪਹਿਲਾਂ ਪਹੁੰਚੀ। ਹਾਂਗਕਾਂਗ, ਸਿੰਗਾਪੁਰ ਅਤੇ ਮਲੇਸ਼ੀਆ ਵੀ ਬਚਾਅ ਟੀਮਾਂ ਭੇਜਣਗੇ।
ਭੂਚਾਲ ਤੋਂ ਬਾਅਦ, ਭਾਰਤ ਨੇ 15 ਟਨ ਰਾਹਤ ਸਮੱਗਰੀ ਅਤੇ 80 NDRF ਬਚਾਅ ਕਰਮਚਾਰੀਆਂ ਦੀ ਟੀਮ ਮਿਆਂਮਾਰ ਭੇਜੀ ਹੈ। ਇਸ ਨੂੰ 'ਆਪ੍ਰੇਸ਼ਨ ਬ੍ਰਹਮਾ' ਦਾ ਨਾਂ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਪੀਪਲਜ਼ ਗਵਰਨਮੈਂਟ ਦੇ ਮੁਖੀ ਜਨਰਲ ਮਿਨ ਆਂਗ ਹਲੈਂਗ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਇਸ ਮੁਸ਼ਕਲ ਸਮੇਂ ਵਿੱਚ ਮਿਆਂਮਾਰ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
Get all latest content delivered to your email a few times a month.