IMG-LOGO
ਹੋਮ ਪੰਜਾਬ, ਖੇਡਾਂ, ਮਨੋਰੰਜਨ, 🏏 IPL, 5th Match, PBKS vs GT# ਪੰਜਾਬ ਨੇ ਗੁਜਰਾਤ...

🏏 IPL, 5th Match, PBKS vs GT# ਪੰਜਾਬ ਨੇ ਗੁਜਰਾਤ ਨੂੰ ਦਿੱਤਾ 244 ਦੌੜਾਂ ਦਾ ਟੀਚਾ, ਕਪਤਾਨ ਸ਼੍ਰੇਅਸ ਸੈਂਕੜੇ ਤੋਂ ਖੁੰਝੇ

Admin User - Mar 25, 2025 09:24 PM
IMG

IPL-18 ਦਾ 5ਵਾਂ ਮੈਚ ਗੁਜਰਾਤ ਟਾਈਟਨਸ (GT) ਅਤੇ ਪੰਜਾਬ ਕਿੰਗਜ਼ (PBKS) ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਪੰਜਾਬ ਨੇ 20 ਓਵਰਾਂ 'ਚ 5 ਵਿਕਟਾਂ 'ਤੇ 243 ਦੌੜਾਂ ਬਣਾਈਆਂ ਹਨ। ਸ਼੍ਰੇਅਸ ਅਈਅਰ 97 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਸ਼ਸ਼ਾਂਕ ਸਿੰਘ 44 ਦੌੜਾਂ ਬਣਾ ਕੇ ਨਾਬਾਦ ਪਰਤੇ। ਸ਼ਸ਼ਾਂਕ ਨੇ ਆਖਰੀ ਓਵਰ 'ਚ 5 ਚੌਕੇ ਲਗਾਏ।

ਮਾਰਕਸ ਸਟੋਇਨਿਸ 20, ਗਲੇਨ ਮੈਕਸਵੈੱਲ ਜ਼ੀਰੋ ਅਤੇ ਅਜ਼ਮਤੁੱਲਾ ਓਮਰਜ਼ਈ 16 ਦੌੜਾਂ ਬਣਾ ਕੇ ਆਊਟ ਹੋਏ। ਤਿੰਨਾਂ ਨੂੰ ਸਾਈ ਕਿਸ਼ੋਰ ਨੇ ਆਊਟ ਕੀਤਾ।ਪ੍ਰਿਯਾਂਸ਼ ਆਰੀਆ (47 ਦੌੜਾਂ) ਨੂੰ ਰਾਸ਼ਿਦ ਖਾਨ ਅਤੇ ਪ੍ਰਭਸਿਮਰਨ ਸਿੰਘ (5 ਦੌੜਾਂ) ਨੂੰ ਕਾਗਿਸੋ ਰਬਾਡਾ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ।

 ਦੋਵਾਂ ਟੀਮਾਂ ਦਾ ਪਲੇਇੰਗ-11

ਗੁਜਰਾਤ ਟਾਈਟਨਸ: ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸਾਈ ਸੁਦਰਸ਼ਨ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਆਰ ਸਾਈ ਕਿਸ਼ੋਰ, ਅਰਸ਼ਦ ਖਾਨ, ਰਾਸ਼ਿਦ ਖਾਨ, ਕਾਗਿਸੋ ਰਬਾਦਾ, ਮੁਹੰਮਦ ਸਿਰਾਜ ਅਤੇ ਪ੍ਰਸੀਦ ਕ੍ਰਿਸ਼ਨ। 

ਇਮਪੈਕਟ ਪਲੇਅਰ : ਸ਼ੇਰਫਾਨ ਰਦਰਫੋਰਡ, ਗਲੇਨ ਫਿਲਿਪਸ, ਇਸ਼ਾਂਤ ਸ਼ਰਮਾ, ਅਨੁਜ ਰਾਵਤ ਅਤੇ ਵਾਸ਼ਿੰਗਟਨ ਸੁੰਦਰ।


ਪੰਜਾਬ ਕਿੰਗਜ਼: ਸ਼੍ਰੇਅਸ ਅਈਅਰ (ਕਪਤਾਨ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਸੂਰਯਾਂਸ਼ ਸ਼ੈਡਗੇ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਯੈਨਸਨ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ।

ਇਮਪੈਕਟ ਪਲੇਅਰ: ਨੇਹਲ ਵਢੇਰਾ, ਪ੍ਰਵੀਨ ਦੂਬੇ, ਵਿਜੇ ਕੁਮਾਰ ਵੈਸ਼ਾਕ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.