ਤਾਜਾ ਖਬਰਾਂ
ਮੋਗਾ, 25 ਮਾਰਚ- ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ"ਤਹਿਤ ਮੋਗਾ ਪੁਲਿਸ ਵੱਲੋਂ ਕਾਰਵਾਈਆਂ ਲਗਾਤਾਰ ਜਾਰੀ ਹਨ। ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਨਿੱਤ ਦਿਨ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ।
ਇਹਨਾਂ ਕਾਰਵਾਈਆਂ ਦੀ ਲਗਾਤਾਰਤਾ ਵਿੱਚ ਅਜੇ ਗਾਂਧੀ ਐਸ.ਐਸ.ਪੀ. ਮੋਗਾ ਦੀ ਯੋਗ ਅਗਵਾਈ ਤਹਿਤ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫ਼ਸਰ ਥਾਣਾ ਬੱਧਨੀਂ ਕਲਾਂ ਸਮੇਤ ਪੁਲਿਸ ਪਾਰਟੀ ਸਮੇਤ ਰਵੀ ਗੁਪਤਾ ਡਰੱਗ ਇੰਸਪੈਕਟਰ ਮੋਗਾ ਵੱਲੋਂ ਹੈਰੀ ਮੈਡੀਕੋਜ ਨੇੜੇ ਬੱਸ ਸਟੈਂਡ ਬੁੱਟਰ ਕਲਾਂ ਦੀ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਪਤਾ ਲੱਗਾ ਕਿ ਮੈਡੀਕਲ ਸਟੋਰ ਚਾਲਕ ਅਮਰਜੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰਬਰ 813, ਵਾਰਡ ਨੰਬਰ 9, ਨਾਨਕ ਨਗਰੀ ਮੋਗਾ ਪੈਰਾਗਬਲਿਨ ਕੈਪਸੂਲ 300 ਐਮ.ਜੀ. ਸਾਲਟ ਦੇ ਪੱਤਿਆਂ ਨੂੰ ਖੋਲ ਕੇ ਇਸ ਨੂੰ ਸੇਲ ਕਰ ਰਿਹਾ ਸੀ। ਮੈਡੀਕਲ ਸਟੋਰ ਦੇ ਲਾਇਸੰਸਦਾਰ ਹਰਵਿੰਦਰ ਸਿੰਘ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਨਾਨਕ ਨਗਰੀ ਮੋਗਾ ਅਤੇ ਅਮਰਜੀਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਮੈਡੀਕਲ ਸਟੋਰ ਦੇ ਮਾਲਕ ਵੱਲੋਂ ਲਾਇਸੰਸ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਮੈਡੀਕਲ ਸਟੋਰ ਨੂੰ ਡਰੱਗ ਇੰਸਪੈਕਟਰ ਸ਼੍ਰੀ ਰਵੀ ਗੁਪਤਾ ਵੱਲੋਂ ਸੀਲ ਕਰ ਦਿੱਤਾ ਗਿਆ ਹੈ।
ਡਰੱਗ ਇੰਸਪੈਕਟਰ ਰਵੀ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਨਸ਼ਿਆਂ ਰੋਕਣ ਦੀਆਂ ਸਖਤ ਹਦਾਇਤਾਂ ਪ੍ਰਾਪਤ ਹੋਈਆਂ ਹਨ ਇਸ ਲਈ ਇਸ ਖੇਤਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.