ਤਾਜਾ ਖਬਰਾਂ
ਮਾਨਸਾ, 27 ਮਾਰਚ ( ਸੰਜੀਵ ਜਿੰਦਲ) : ਪੰਜਾਬ ਰਾਜ ਵਿੱਚ ਮੋਟਰ ਵਹੀਕਲ ਐਕਟ 1988 ਦੀ ਉਲੰਘਣਾਂ ਕਰਨ ਵਾਲੇ ਵਹੀਕਲਾਂ ਦੇ ਚਲਾਨ ਕੀਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਅਧੀਨ ਸੈਕਸ਼ਨ 167 ਤਹਿਤ 90 ਦਿਨਾਂ ਦੇ ਅੰਦਰ—ਅੰਦਰ ਚਲਾਨ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਵਿਭਾਗ ਵੱਲੋਂ ਸਬੰਧਤ ਵਹੀਕਲਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਵਹੀਕਲ ਬਲੈਕਲਿਸਟ ਹੋਣ ਕਾਰਨ ਸਬੰਧਤ ਵਹੀਕਲ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟ੍ਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਤੁਰੰਤ ਆਨਲਾਈਨ ਜਾਂ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਵਿਖੇ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਪ੍ਰੇ਼ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Get all latest content delivered to your email a few times a month.