ਤਾਜਾ ਖਬਰਾਂ
ਲਵੀਸ਼ ਗਰੋਵਰ, ਜਿਸ ਨੂੰ ਮੁਠਭੇੜ ਦੌਰਾਨ ਲੱਤ ‘ਚ ਗੋਲੀ ਲੱਗੀ ਸੀ, ਦੀ ਪੁਲਿਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਇਕ ਹੋਰ ਫਲੈਟ ‘ਚ ਫੂਡ ਸਪਲੀਮੈਂਟ ਤਿਆਰ ਕਰਕੇ ਮਾਰਕੀਟ ‘ਚ ਵੇਚ ਰਿਹਾ ਸੀ। ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਦੇ ਫੂਡ ਐਂਡ ਡਰੱਗਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਦੌਰਾਨ, ਵਿਭਾਗ ਨੇ ਇੱਕ ਟਰੱਕ ਭਰਕੇ ਫੂਡ ਸਪਲੀਮੈਂਟ, ਗੋਲੀਆਂ, ਕੈਪਸੂਲ, ਇੰਜੈਕਸ਼ਨ, ਪੈਕਿੰਗ ਮਸ਼ੀਨਾਂ ਅਤੇ ਲੇਬਲ ਬਰਾਮਦ ਕੀਤੇ ਹਨ।
ਜੀਰਕਪੁਰ ਪੁਲਿਸ ਨੂੰ 21 ਮਾਰਚ ਸ਼ੁੱਕਰਵਾਰ ਦੇਰ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਸ਼ਿਵਾ ਹੋਮਜ਼ ਵਿੱਚ ਲਵੀਸ਼ ਗਰੋਵਰ ਮੌਜੂਦ ਹੈ, ਜੋ ਕਿ ਅਪਰਾਧਕ ਪਿਛੋਕੜ ਵਾਲਾ ਵਿਅਕਤੀ ਹੈ ਅਤੇ ਅਫੀਮ ਸਪਲਾਈ ਕਰਨ ਦਾ ਧੰਧਾ ਕਰਦਾ ਹੈ। ਜਦੋਂ ਪੁਲਿਸ ਨੇ ਉਸ ਦੇ ਫਲੈਟ ‘ਤੇ ਛਾਪਾਮਾਰੀ ਕੀਤੀ, ਤਾਂ ਲਵੀਸ਼ ਗਰੋਵਰ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਰਵਾਈ ‘ਚ ਪੁਲਿਸ ਦੀ ਗੋਲੀ ਲਵੀਸ਼ ਗਰੋਵਰ ਨੂੰ ਲੱਗੀ, ਜਿਸ ਕਾਰਨ ਉਸ ਨੂੰ ਡੇਰਾਬਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਲਵੀਸ਼ ਗਰੋਵਰ ਕੋਲੋਂ 30 ਐਮ.ਐਮ. ਦੀ ਪਿਸਤੌਲ, ਇੱਕ ਗਲੌਕ 9 ਐਮ.ਐੱਮ. ਪਿਸਤੌਲ, 12 ਬੋਰ ਡਬਲ ਬੈਰਲ ਬੰਦੂਕ, 25 ਕਾਰਤੂਸ ਅਤੇ 400 ਗ੍ਰਾਮ ਅਫੀਮ ਬਰਾਮਦ ਕੀਤੀ। ਪੁੱਛਗਿੱਛ ਦੌਰਾਨ, ਉਸ ਦੇ ਹੋਰ ਸਾਥੀ ਗੁਰਪ੍ਰੀਤ ਸਿੰਘ, ਵਾਸੀ ਥਾਣਾ ਚੀਮਾ, ਜ਼ਿਲ੍ਹਾ ਸੰਘਰੂਰ, ਜੋ ਕਿ ਜੀਰਕਪੁਰ ਦੇ VIP ਰੋਡ ਨੇੜੇ ਰਹਿੰਦਾ ਸੀ ਅਤੇ ਜਿਮ ਟ੍ਰੇਨਰ ਵਜੋਂ ਕੰਮ ਕਰਦਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਇੱਕ ਪਿਸਤੌਲ, 12 ਕਾਰਤੂਸ ਅਤੇ 700-800 ਗ੍ਰਾਮ ਅਫੀਮ ਬਰਾਮਦ ਹੋਈ। ਦੋਵਾਂ ‘ਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
Get all latest content delivered to your email a few times a month.