ਤਾਜਾ ਖਬਰਾਂ
ਮਾਨਸਾ, 21 ਮਾਰਚ ( ਸੰਜੀਵ ਜਿੰਦਲ ) : ਤਹਿਸੀਲ ਕੰਪਲੈਕਸ, ਸਰਦੂਲਗੜ੍ਹ ਵਿਖੇ ਚਾਹ, ਦੁੱਧ ਕੰਟੀਨ ਅਤੇ ਸਾਇਕਲ/ਸਕੂਟਰ ਸਟੈਂਡ ਦਾ ਠੇਕਾ ਸਾਲ 2025-26 (01 ਅਪ੍ਰੈਲ 2025 ਤੋਂ 31 ਮਾਰਚ 2026 ਤੱਕ) ਲਈ ਤਹਿਸੀਲ ਦਫ਼ਤਰ ਸਰਦੂਲਗੜ੍ਹ ਵਿਖੇ 24 ਮਾਰਚ, 2025 ਨੂੰ ਸਵੇਰੇ 11 ਵਜੇ ਬੋਲੀ ਰੱਖੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸਰਦੂਲਗੜ੍ਹ ਨੇ ਦੱਸਿਆ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਅਤੇ ਸਾਇਕਲ/ਸਕੂਟਰ ਸਟੈਂਡ ਦੇ ਠੇਕੇ ਦੀ ਬੋਲੀ ਦੇਣ ਵਾਲੇ ਵਿਅਕਤੀ ਨੂੰ 05 ਹਜ਼ਾਰ ਰੁਪਏ ਬੋਲੀ ਦੇਣ ਤੋਂ ਪਹਿਲਾਂ ਦਫ਼ਤਰ ਵਿਖੇ ਬਤੌਰ ਸਕਿਊਰਟੀ ਜਮ੍ਹਾਂ ਕਰਵਾਉਣੇ ਹੋਣਗੇ, ਜਿਸ ਦੇ ਨਾਮ ’ਤੇ ਬੋਲੀ ਟੁੱਟੇਗੀ ਉਸ ਦੀ ਸਕਿਊਰਟੀ ਜਮ੍ਹਾਂ ਰੱਖੀ ਜਾਵੇਗੀ, ਜੋ ਬੋਲੀਕਾਰ ਨਾਕਾਮਯਾਬ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਿਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਠੇਕਾ ਸਾਲ 2025-26 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ, 2026 ਤੱਕ ਹੋਵੇਗਾ, ਕਿਸੇ ਵੀ ਸਰਕਾਰੀ ਵਿਭਾਗ ਦੇ ਬਾਕੀਦਾਰ/ਡਿਫਾਲਟਰ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਘੱਟੋ ਘੱਟ ਬੋਲੀ ਦਾ 1/4 ਹਿੱਸਾ ਮੌਕੇ ’ਤੇ ਹੀ ਜਮ੍ਹਾ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਹੀ ਸਮਝੀ ਜਾਵੇਗੀ। ਉਨ੍ਹਾਂ ਦਾ ਅਧਿਕਾਰ ਹੋਵੇਗਾ ਕਿ ਉਹ ਬਿਨ੍ਹਾਂ ਕਾਰਨ ਦੱਸੇ ਬੋਲੀ ਰੱਦ ਕਰ ਸਕਦੇ ਹਨ।
ਚਾਹ ਦੁੱਧ ਕੰਟੀਨ ਠੇਕੇਦਾਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੀਜ਼ਾਂ ਦੇ ਰੇਟ ਫਿਕਸ ਕਰਨੇ ਪੈਣਗੇ ਅਤੇ ਰੇਟ ਲਿਸਟ ਬਾਹਰ ਬੋਰਡ ’ਤੇ ਲਗਾਉਣੀ ਹੋਵੇਗੀ। ਇਸ ਕੰਮ ਲਈ ਕੋਈ ਵੀ ਟੈਕਸ ਜੋ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਦੇਣ ਯੋਗ ਹੋਵੇਗਾ, ਉਹ ਠੇਕੇਦਾਰ ਵੱਲੋਂ ਹੀ ਦਿੱਤਾ ਜਾਵੇਗਾ। ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿਚ ਜੋ ਸ਼ਿਕਾਇਤ ਸਹੀ ਪਾਈ ਜਾਵੇਗੀ, ਠੇਕਾ ਬਿਨ੍ਹਾਂ ਕਾਰਨ ਦੱਸੇ ਤੁਰੰਤ ਖ਼ਰਮ ਕੀਤਾ ਜਾ ਸਕਦਾ ਹੈ ਅਤੇ ਠੇਕੇਦਾਰ ਦੀ ਜ਼ਮਾਨਤ ਰਾਸ਼ੀ ਜ਼ਬਤ ਕੀਤੀ ਜਾ ਸਕਦੀ ਹੈ।
ਠੇਕੇਦਾਰ ਠੇਕੇ ਨੂੰ ਅੱਗੇ ਤਬਦੀਲ ਨਹੀਂ ਕਰ ਸਕੇਗਾ। ਠੇਕਾ ਲੈਣ ਤੋਂ ਪਹਿਲਾਂ ਇਸ ਸਬੰਧੀ ਠੇਕੇਦਾਰ ਨੂੰ ਇਕ ਲਿਖ਼ਤੀ ਐਗਰੀਮੈਂਟ ਸਾਈਨ ਕਰਨਾ ਪਵੇਗਾ। ਤਸਦੀਕਸ਼ੁਦਾ ਬਿਆਨ ਹਲਫੀਆ, ਰਿਹਾਇਸ਼ ਸਬੰਧੀ ਸਬੂਤ ਅਤੇ ਦੋ ਖਾਲੀ ਚੈੱਕ ਜਮ੍ਹਾ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਠੇਕੇ ਸਬੰਧੀ ਜੋ ਜ਼ਰੂਰੀ ਸ਼ਰਤਾਂ ਹੋਣਗੀਆਂ ਉਹ ਮੌਕੇ ’ਤੇ ਦੱਸੀਆਂ ਜਾਣਗੀਆਂ, ਇੰਨ੍ਹਾਂ ਸਾਰੀਆਂ ਸ਼ਰਤਾਂ ਦਾ ਪਾਲਣ ਠੇਕੇਦਾਰ ਵੱਲੋਂ ਕਰਨਾ ਜ਼ਰੂਰੀ ਹੋਵੇਗਾ। ਜਿਹੜ੍ਹੇ ਵੀ ਵਿਅਕਤੀ ਤਹਿਸੀਲ ਕੰਪਲੈਕਸ, ਸਰਦੂਲਗੜ੍ਹ ਵਿਖੇ ਚਾਹ, ਦੁੱਧ ਕੰਟੀਨ ਅਤੇ ਸਇਕਲ/ਸਕੂਟਰ ਸਟੈਂਡ ਦਾ ਠੇਕਾ ਲੈਣਾ ਚਾਹੁੰਦੇ ਹਨ, ਉਹ 24 ਮਾਰਚ, 2025 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਸਰਦੂਲਗੜ੍ਹ ਵਿਖੇ ਪਹੁੰਚਣ।
Get all latest content delivered to your email a few times a month.