ਤਾਜਾ ਖਬਰਾਂ
ਮਾਲੇਰਕੋਟਲਾ,17 ਮਾਰਚ (ਭੁਪਿੰਦਰ ਗਿੱਲ) + ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਸੰਤ ਜਸਦੇਵ ਸਿੰਘ ਲੋਹਟਬੱਦੀ, ਸੰਤ ਦਰਬਾਰਾ ਸਿੰਘ ਲੋਹਟਬੱਦੀ, ਸੰਤ ਹਰਵਿੰਦਰ ਸਿੰਘ ਡੇਹਲੋਂ, ਸੰਤ ਈਸ਼ਰ ਸਿੰਘ ਧਲੇਰ, ਸਿੰਗਾਰਾ ਸਿੰਘ ਹੈੱਡ ਗ੍ਰੰਥੀ ਸੰਦੌੜ ਅਤੇ ਸੰਤ ਹਰਬੰਸ ਸਿੰਘ ਸੰਦੌੜ ਪਾਠ ਦੇ ਭੋਗ ਉਪਰੰਤ ਅਲੌਕਿਕ ਕੀਰਤਨ ਨਾਲ ਸਮੁੱਚੇ ਖਿੱਤੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ । ਉਹਨਾਂ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਅਤੇ ਸਿੱਖਿਆ ਪ੍ਰਤਿ ਰੁਚੀ ਤੇ ਸਿੱਖਿਆ ਪ੍ਰਤਿ ਅਦੁੱਤੀ ਦੇਣ ਤੋਂ ਪਹੁੰਚੀਆਂ ਸੰਗਤਾਂ ਨੂੰ ਜਾਣੂੰ ਕਰਵਾਇਆ । ਇਹ ਪੂਰੇ ਪਾਠ ਕਾਲਜ ਸਟਾਫ਼ ਵਿੱਚੋਂ ਪ੍ਰੋ ਸ਼ੇਰ ਸਿੰਘ, ਪ੍ਰੋ ਅਮਨਪ੍ਰੀਤ ਸਿੰਘ, ਅੱਛਰਜੀਤ ਸਿੰਘ (ਗ੍ਰੰਥੀ)ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ । ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ (ਸ. ਮਨਦੀਪ ਸਿੰਘ ਖੁਰਦ) ਵੱਲੋਂ ਕਾਲਜ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ ।ਇਹਨਾਂ ਮੁਕਾਬਲਿਆਂ ਵਿੱਚ ਜੂਨੀਅਰ ਦਸਤਾਰ ਮੁਕਾਬਲਿਆਂ ਵਿੱਚ ਕਰਨਵੀਰ ਸਿੰਘ (ਘਵੱਦੀ), ਗੁਰਮਨਪ੍ਰੀਤ ਸਿੰਘ (ਘਵੱਦੀ), ਅੰਮ੍ਰਿਤਪ੍ਰੀਤ ਸਿੰਘ (ਖੁਰਦ) ਅਤੇ ਸੀਨੀਅਰ ਮੁਕਾਬਲਿਆਂ ਵਿੱਚ ਹਰਜੀਤ ਸਿੰਘ (ਘਵੱਦੀ) ਨੇ ਪਹਿਲਾ, ਪ੍ਰਭਪਿੰਦਰ ਸਿੰਘ (ਬਾਠਾ) ਨੇ ਦੂਜੀ, ਜਸਪ੍ਰੀਤ ਸਿੰਘ (ਕੁਠਾਲਾ) ਨੇ ਤੀਜਾ ਅਤੇ ਗੁਰਵਿੰਦਰ ਸਿੰਘ ਨੇ ਚੌਥਾ ਸਥਾਨ ਹਾਸਿਲ ਕਰਕੇ ਨਕਦ ਇਨਾਮ ਜਿੱਤੇ । ਇਸ ਮੌਕੇ ਸ ਕਰਮਜੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ, ਇੰਦਰਜੀਤ ਸਿੰਘ ਮੁੰਡੇ ਕੇ ਐਸ ਕੰਬਾਇਨ, ਪੱਪੂ ਕਲਿਆਣ ਸਮਾਜ ਸੇਵੀ ਵੀ ਹਾਜ਼ਿਰ ਰਹੇ ।
ਏਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਮਹਿੰਦਰ ਸਿੰਘ ਸੰਦੌੜ, ਜਨਰਲ ਸਕੱਤਰ ਕਰਮਜੀਤ ਸਿੰਘ ਜਨਾਬ, ਡਾਇਰੈਕਟਰ ਪ੍ਰੋ ਰਜਿੰਦਰ ਕੁਮਾਰ ਤੇ ਪ੍ਰਿੰਸੀਪਲ ਡਾ ਕਪਿਲ ਦੇਵ ਗੋਇਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪਹੁੰਚੀਆਂ ਸ਼ਖਸੀਅਤਾਂ (ਇਲਾਕੇ ਦੇ ਸਕੂਲ ਪ੍ਰਿੰਸੀਪਲ, ਸਰਪੰਚ ਅਤੇ ਹੋਰ ਉੱਘੀਆਂ ਸ਼ਖਸੀਅਤਾਂ) ਨੂੰ ਸਨਮਾਨਿਤ ਕੀਤਾ। ਪੂਰੇ ਸਮਾਗਮ ਦਾ ਆਯੋਜਨ ਸਟਾਫ਼ ਅਤੇ ਵਿਦਿਆਰਥੀਆਂ ਵੱਲੋ ਕੀਤਾ ਗਿਆ ।
ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਭੁਪਿੰਦਰ ਸਿੰਘ, ਲਾਭ ਸਿੰਘ ਅਤੇ ਅਮਰਜੀਤ ਕੌਰ ਅਤੇ ਕਾਲਜ ਦਾ ਸਮੂਹ ਟੀਚਿੰਗ ‘ਤੇ ਨਾਨ ਟੀਚਿੰਗ ਸਟਾਫ਼ ਵੀ ਹਾਜ਼ਰ ਸਨ ।
Get all latest content delivered to your email a few times a month.